ਕੈਨਬਰਾ: ਆਸਟਰੇਲੀਅਨ ਕੋਰਟ ਨੇ ਯੂਟਿਊਬ ’ਤੇ ਦੋ ਅਪਮਾਨਜਨਕ ਵੀਡੀਓਜ਼ ਲਈ ਗੂਗਲ ਨੂੰ ਇਕ ਸਾਬਕਾ ਸਿਆਸਤਦਾਨ ਨੂੰ 5.15 ਲੱਖ ਅਮਰੀਕੀ ਡਾਲਰ ਦਾ ਹਰਜਾਨਾ ਅਦਾ ਕਰਨ ਦੇ ਹੁਕਮ ਦਿੱਤੇ ਹਨ। ਨਿਊ ਸਾਊਥ ਵੇਲਸ ਸੂਬੇ ਦੇ ਸਾਬਕਾ ਡਿਪਟੀ ਪ੍ਰੀਮੀਅਰ ਜੌਹਨ ਬਾਰੀਲਾਰੋ ਨੇ ਗੂਗਲ ਤੇ ਕਾਮੇਡੀਅਨ ਜੋਰਡਨ ਸ਼ੈਂਕਸ, ਜਿਸ ਨੂੰ ਫਰੈਂਡਲੀਜੋਰਡੀਜ਼ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਖਿਲਾਫ਼ ਵੀਡੀਓਜ਼ ਨੂੰ ਲੈ ਕੇ ਸੰਘੀ ਕੋਰਟ ਵਿੱਚ ਕੇਸ ਦਰਜ ਕੀਤਾ ਸੀ। ਜਸਟਿਸ ਸਟੀਵਨ ਰੇਰਸ ਦੀ ਕੋਰਟ ਨੇ ਬਾਰੀਲਾਰੋ ਨੂੰ ਗੂਗਲ ਦੀ ਮਾਲਕੀ ਵਾਲੇ ਪਲੈਟਫਾਰਮ ਯੂਟਿਊਬ ’ਤੇ ਨਸਲੀ, ਬੇਦਰਦ, ਅਸ਼ਲੀਲ ਤੇ ਅਪਮਾਨਜਨਕ ਮੁਹਿੰਮ ਚਲਾਉਣ ਦਾ ਦੋਸ਼ੀ ਪਾਇਆ ਹੈ। -ਪੀਟੀਆਈ