ਪੱਤਰ ਪ੍ਰੇਰਕ
ਬ੍ਰਿਸਬਨ, 26 ਜੂਨ
‘ਆਸਟਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬਨ’ ਵੱਲੋਂ ਅੱਜ ਸਾਹਿਤਕ ਬੈਠਕ ਦੌਰਾਨ ਗਜ਼ਲਗੋ ਗੁਰਦਿਆਲ ਰੌਸ਼ਨ ਦੀ ਪੁਸਤਕ ‘ਕਾਲਾ ਸੂਰਜ’ ਰਿਲੀਜ਼ ਕੀਤੀ ਗਈ। ਇਸ ਮੌਕੇ ਟਿੱਪਣੀਕਾਰ ਦਿਲਜੀਤ ਸਿੰਘ ਨੇ ਗੁਰਦਿਆਲ ਰੌਸ਼ਨ ਦੀ ਕਲਮ ਨੂੰ ਸਮੇਂ ਦੀ ਹਾਣ ਦੀ ਦੱਸਿਆ। ਲੇਖਕ ਅਮਨਪ੍ਰੀਤ ਸਿੰਘ ਮਾਨ ਨੇ ਆਦਿ ਕਾਲ ਤੋਂ ਔਰਤਾਂ ਨਾਲ ਹੁੰਦੇ ਆ ਰਹੇ ਭੇਦ-ਭਾਵ ਦੇ ਬਦਲਦੇ ਰੂਪਾਂ ਬਾਰੇ ਵਿਚਾਰ ਸਾਂਝੇ ਕੀਤੇ। ਇਸੇ ਤਰ੍ਹਾਂ ਕਵੀ ਨਿਰਮਲ ਸਿੰਘ ਦਿਓਲ ਨੇ ਕਾਵਿ ਕਲਾ ਨਾਲ ਸਰੋਤਿਆਂ ਦੀ ਵਾਹ-ਵਾਹੀ ਖੱਟੀ। ਇਸ ਮੌਕੇ ਹਰਮਨਦੀਪ ਗਿੱਲ, ਹਰਜੀਤ ਲਸਾੜਾ, ਨੀਲ ਗਰਗ, ਰੱਤੂ ਰੰਧਾਵਾ ਤੇ ਹੋਰ ਲੇਖਕਾਂ ਨੇ ਵੀ ਆਪਣੀਆਂ ਰਚਨਾਵਾਂ ਨਾਲ ਸਾਂਝ ਪੁਆਈ।