ਨਿਊਯਾਰਕ, 23 ਨਵੰਬਰ
ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ‘ਏਐਲਐੱਸ ਆਈਸ ਬੱਕੇਟ ਚੈਲੇਂਜ’ ਨੂੰ ਸ਼ੁਰੂ ਕਰਨ ਵਾਲਿਆਂ ਵਿਚੋਂ ਇਕ ਪੈਟ ਕੁਇਨ ਦੀ 37 ਸਾਲ ਦੀ ਉਮਰ ਵਿਚ ਮੌਤ ਹੋ ਗਈ ਹੈ। ਪੈਟ ਨਾੜੀ ਤੰਤਰ ਨਾਲ ਜੁੜੀ ਬਿਮਾਰੀ ਤੋਂ ਪੀੜਤ ਸੀ ਤੇ ਉਸਨੇ ਵਾਇਰਲ ਚੈਲੇਂਜ ਇਸ ਬਿਮਾਰੀ ਦੇ ਇਲਾਜ ਲਈ ਖੋਜ ਵਾਸਤੇ ਫੰਡ ਇਕੱਠਾ ਕਰਨ ਦੇ ਮੰਤਵ ਨਾਲ ਸ਼ੁਰੂ ਕੀਤਾ ਸੀ। ‘ਏਮਿਓਟ੍ਰੋਫਿਕ ਲੇਟਰਲ ਸਕਲੈਰੋਸਿਸ’ (ਏਐਲਐੱਸ) ਮਾਸਪੇਸ਼ੀਆਂ ਨੂੰ ਕਮਜ਼ੋਰ ਕਰ ਦਿੰਦੀ ਹੈ ਤੇ ਸਰੀਰ ਦੀ ਕੰਮ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀ ਹੈ। ਇਹ ਰੋਗ ਹੋਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੈਟ ਨੂੰ ਇਹ ਬਿਮਾਰੀ ਹੋਣ ਬਾਰੇ 2013 ਵਿਚ ਆਪਣੇ 30ਵੇਂ ਜਨਮ ਦਿਨ ਤੋਂ ਬਾਅਦ ਪਤਾ ਲੱਗਾ ਸੀ। -ਏਪੀ