ਚੇਂਗਦੂ, 26 ਜੁਲਾਈ
ਦੱਖਣ-ਪੱਛਮੀ ਚੀਨ ਵਿੱਚ ਅਮਰੀਕੀ ਕੌਂਸਲਖ਼ਾਨੇ ਤੋਂ ਅੱਜ ਤਿੰਨ ਟਰੱਕ ਬਾਹਰ ਆਉਂਦੇ ਵਿਖਾਈ ਦਿੱਤੇ ਜਿਨ੍ਹਾਂ ’ਤੇ ਸਰਕਾਰੀ ਨੰਬਰ ਪਲੇਟ ਲੱਗੀ ਹੋਈ ਸੀ। ਚੀਨ ਅਤੇ ਅਮਰੀਕਾ ਦੇ ਵਧਦੇ ਤਣਾਅ ਕਾਰਨ ਇਸ ਕੌਂਸਲਖ਼ਾਨੇ ਨੂੰ ਬੰਦ ਕੀਤਾ ਜਾ ਰਿਹਾ ਹੈ ਜਿਸਨੂੰ ਦੇਖਣ ਲਈ ਅੱਜ ਦੂਜੇ ਦਿਨ ਵੀ ਭੀੜ ਇਕੱਠੀ ਸੀ। ਲੋਕ ਸੈਲਫੀ ਤੇ ਤਸਵੀਰਾਂ ਲੈਣ ਲਈ ਰੁਕ ਗਏ ਜਿਸ ਕਾਰਨ ਸੜਕ ’ਤੇ ਜਾਮ ਲੱਗ ਗਿਆ। ਇੱਥੇ ਲਗਾਤਾਰ ਦੂਜੇ ਦਿਨ ਇੰਨੀ ਭੀੜ ਇਕੱਠੀ ਹੋਈ। ਸਿਚੁਆਨ ਪ੍ਰਾਂਤ ਦੀ ਰਾਜਧਾਨੀ ਚੇਂਗਦੂ, ਅਮਰੀਕਾ ਦੇ ਸ਼ਹਿਰ ਹਿਊਸਟਨ ਸਮੇਤ ਸੁਰਖੀਆਂ ’ਚ ਹੈ ਕਿਉਂਕਿ ਚੀਨ ਤੇ ਅਮਰੀਕਾ ਨੇ ਇੱਕ-ਦੂਜੇ ਦੇ ਦੂਤਾਵਾਸ ਬੰਦ ਕਰਨ ਦੇ ਹੁਕਮ ਦਿੱਤੇ ਹਨ। ਚੀਨ ਦੇ ਇਸ ਹੁਕਮ ਨਾਲ ਦੋਵੇਂ ਮੁਲਕਾਂ ਵਿਚਕਾਰ ਦੁਵੱਲੇ ਸਬੰਧਾਂ ’ਚ ਚੱਲ ਰਹੇ ਤਣਾਅ ’ਚ ਹੋਰ ਵਾਧਾ ਹੋ ਗਿਆ ਹੈ। -ਏਪੀ