ਪੁਤਰਾਜਾਇਆ (ਮਲੇਸ਼ੀਆ), 23 ਅਗਸਤ
ਮਲੇਸ਼ੀਆ ਦੀ ਸਿਖਰਲੀ ਕੋਰਟ ਨੇ ਸਰਕਾਰੀ ਫੰਡਾਂ ਵਿੱਚ ਹੇਰਾਫੇਰੀ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਕੇਸ ਵਿਚ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰਜ਼ਾਕ(69) ਵੱਲੋਂ ਦਾਇਰ ਅੰਤਿਮ ਅਪੀਲ ਰੱਦ ਕਰਦਿਆਂ ਹਾਈ ਕੋਰਟ ਵੱਲੋਂ ਸੁਣਾਈ 12 ਸਾਲ ਕੈਦ ਦੀ ਸਜ਼ਾ ਬਰਕਰਾਰ ਰੱਖੀ ਹੈ। ਨਜੀਬ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੂੰ ਕੈਦ ਦੀ ਸਜ਼ਾ ਹੋਈ ਹੈ। ਸੰਘੀ ਕੋਰਟ ਦੇ ਪੰਜ ਮੈਂਬਰੀ ਪੈਨਲ ਨੇ ਕਿਹਾ ਕਿ ਹਾਈ ਕੋਰਟ ਦੇ ਜੱਜ ਵੱਲੋਂ ਸੁਣਾਇਆ ਫੈਸਲਾ ਸਹੀ ਸੀ। ਚੀਫ਼ ਜਸਟਿਸ ਮੈਮਨ ਤੁਆਨ ਮਾਤ ਨੇ ਫੈਸਲਾ ’ਚ ਕਿਹਾ, ‘‘ਇਹ ਸੱਤਾ ਦੀ ਦੁਰਵਰਤੋਂ, ਮਨੀ ਲਾਂਡਰਿੰਗ ਤੇ ਭਰੋਸਾ ਤੋੜਨ ਨਾਲ ਜੁੜਿਆ ਸਾਧਾਰਨ ਤੇ ਸਿੱਧਾ ਕੇਸ ਹੈ।’’ -ਏਪੀ