ਵਾਸ਼ਿੰਗਟਨ, 4 ਅਕਤੂਬਰ (ਏਜੰਸੀ)
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਜੋ ਕਰੋਨਾ ਕਾਰਨ ਆਰਮੀ ਹਸਪਤਾਲ ਵਿੱਚ ਦਾਖਲ ਹਨ, ਨੇ ਕਿਹਾ ਹੈ ਕਿ ਉਹ “ਬਹੁਤ ਬਿਹਤਰ ਮਹਿਸੂਸ ਕਰ ਰਹੇ ਹਨ” ਅਤੇ ਉਨ੍ਹਾਂ ਨੇ ਸਮਰਥਨ ਲਈ ਵਿਸ਼ਵ ਭਰ ਦੇ ਨੇਤਾਵਾਂ ਅਤੇ ਅਮਰੀਕੀ ਜਨਤਾ ਦਾ ਧੰਨਵਾਦ ਕੀਤਾ। ਟਰੰਪ ਨੇ ਹਸਪਤਾਲ ਤੋਂ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ, “ਜਦੋਂ ਮੈਂ ਇਥੇ ਆਇਆ ਸੀ ਤਾਂ ਮੈਨੂੰ ਚੰਗਾ ਨਹੀਂ ਲੱਗਿਆ। ਹੁਣ ਬਹੁਤ ਵਧੀਆ ਲੱਗ ਰਿਹਾ ਹੈ। ਅਸੀਂ ਸਾਰੇ ਬਹੁਤ ਸਖ਼ਤ ਮਿਹਨਤ ਕਰ ਰਹੇ ਹਾਂ ਤਾਂ ਕਿ ਮੈਂ ਵਾਪਸ ਆ ਸਕਾਂ। ਮੈਨੂੰ ਵਾਪਸ ਆਉਣਾ ਪਏਗਾ, ਕਿਉਂਕਿ ਅਸੀਂ ਫਿਰ ਤੋਂ ਅਮਰੀਕਾ ਨੂੰ ਅੱਗੇ ਲੈ ਕੇ ਜਾਣਾ ਹੈ।’