ਟੋਕੀਓ, 22 ਅਗਸਤ
ਜਾਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਕਰੋਨਾ ਪਾਜ਼ੇਟਿਵ ਆਉਣ ਮਗਰੋਂ ਇਕਾਂਤਵਾਸ ਹੋ ਗਏ ਹਨ ਤੇ ਉਨ੍ਹਾਂ ਸਿਹਤਯਾਬ ਹੋਣ ਤੱਕ ਆਪਣੇ ਦੌਰੇ ਰੱਦ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ 65 ਸਾਲਾ ਪ੍ਰਧਾਨ ਮੰਤਰੀ ਪਿਛਲੇ ਹਫਤੇ ਗਰਮੀਆਂ ਦੀਆਂ ਛੁੱਟੀਆਂ ’ਤੇ ਸਨ ਅਤੇ ਅੱਜ ਉਨ੍ਹਾਂ ਕੰਮ ’ਤੇ ਪਰਤਣਾ ਸੀ। ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਕਰੋਨਾ ਦੀ ਲਾਗ ਕਦੋਂ ਅਤੇ ਕਿੱਥੋਂ ਲੱਗੀ ਹੈ। ਕਿਸ਼ੀਦਾ ਅਗਲੇ ਹਫ਼ਤੇ ਟਿਊਨੀਸ਼ੀਆ ’ਚ ਅਫਰੀਕੀ ਵਿਕਾਸ ਬਾਰੇ ਕਾਨਫਰੰਸ ਵਿੱਚ ਵਿਅਕਤੀਗਤ ਤੌਰ ’ਤੇ ਜਾਣ ਦੀ ਜਗ੍ਹਾ ਆਨਲਾਈਨ ਹਿੱਸਾ ਲੈਣਗੇ। ਉਨ੍ਹਾਂ ਆਪਣੀ ਮੱਧ ਪੂਰਬ ਦੀ ਯਾਤਰਾ ਵੀ ਮੁਲਤਵੀ ਕਰ ਦਿੱਤੀ ਹੈ। -ਏਪੀ