ਬਰਲਿਨ: ਇੱਥੋਂ ਦੀ ਫਾਰਮਾਸਿਊਟੀਕਲ ਕੰਪਨੀ ਬਾਇਓਐੱਨਟੈਕ ਅਤੇ ਇਸ ਦੇ ਯੂਐਸ ਸਾਥੀ ਫਾਈਜ਼ਰ ਦਾ ਕਹਿਣਾ ਹੈ ਕਿ ਉਹ ਯੂਰਪੀਅਨ ਯੂਨੀਅਨ ਨੂੰ ਇਸ ਸਾਲ ਆਪਣੇ ਕਰੋਨਾਵਾਇਰਸ ਟੀਕੇ ਦੀਆਂ 100 ਮਿਲੀਅਨ ਹੋਰ ਖੁਰਾਕਾਂ ਪ੍ਰਦਾਨ ਕਰਨਗੇ। ਇਨ੍ਹਾਂ ਦੋਵਾਂ ਕੰਪਨੀਆਂ ਨੇ ਸੋਮਵਾਰ ਨੂੰ ਕਿਹਾ ਕਿ 27 ਦੇਸ਼ਾਂ ਦੇ ਸਮੂਹ ਦੇ ਕਾਰਜਕਾਰੀ ਕਮਿਸ਼ਨ ਨੇ ਵਾਧੂ ਖੁਰਾਕਾਂ ਖਰੀਦਣ ਲਈ ਇੱਕ ਵਿਕਲਪ ਦੀ ਵਰਤੋਂ ਕੀਤੀ। ਇਸ ਨਾਲ 2021 ਵਿੱਚ ਯੂਰਪੀਅਨ ਯੂਨੀਅਨ ਨੂੰ ਦਿੱਤੇ ਜਾਣ ਵਾਲੇ ਟੀਕਿਆਂ ਦੀ ਕੁੱਲ ਗਿਣਤੀ 600 ਮਿਲੀਅਨ ਹੋ ਗਈ। ਇਸ ਐਲਾਨ ਨੇ ਯੂਰਪੀ ਸੰਘ ਦੇ ਸੁਸਤ ਟੀਕਾਕਰਨ ਅਮਲ ਨੂੰ ਹੁਲਾਰਾ ਦਿੱਤਾ ਹੈ। ਬਾਇਓਨਟੈਕ ਨੇ ਹੁਣ ਤਕ ਤਕਰੀਬਨ 450 ਮਿਲੀਅਨ ਦੇ ਕਰੀਬ 105 ਮਿਲੀਅਨ ਟੀਕੇ ਪ੍ਰਦਾਨ ਕੀਤੇ ਹਨ। -ਏਪੀ