ਕਰੋਨਾ ਮਹਾਮਾਰੀ: ਟਰੰਪ ਤੇ ਡਾ. ਫੌਚੀ ਆਹਮੋ-ਸਾਹਮਣੇ

ਕਰੋਨਾ ਮਹਾਮਾਰੀ: ਟਰੰਪ ਤੇ ਡਾ. ਫੌਚੀ ਆਹਮੋ-ਸਾਹਮਣੇ

ਨਿਊ ਯਾਰਕ, 14 ਜੁਲਾਈ

ਅਮਰੀਕਾ ਵਿੱਚ ਕਰੋਨਾਵਾਇਰਸ ਦੇ ਵਧਦੇ ਕਹਿਰ ਤੇ ਮਹਾਮਾਰੀ ਨੂੰ ਡੱਕਣ ਵਿੱਚ ਨਾਕਾਮ ਰਹਿਣ ਦੇ ਲੱਗ ਰਹੇ ਦੋਸ਼ਾਂ ਦਰਮਿਆਨ ਵ੍ਹਾਈਟ ਹਾਊਸ ਨੇ ਹੁਣ ‘ਬਲੀ ਦੇ ਬਕਰੇ’ ਵਜੋਂ ਲਾਗ ਨਾਲ ਸਬੰਧਤ ਰੋਗਾਂ ਦੇ ਸਿਖਰਲੇ ਮਾਹਿਰ ਐਂਥਨੀ ਫੌਚੀ ਨੂੰ ਮੂਹਰੇ ਕਰਨਾ ਸ਼ੁਰੂ ਕਰ ਦਿੱਤਾ ਹੈ। ਵ੍ਹਾਈਟ ਹਾਊਸ ਨੇ ਫੌਚੀ ਵੱਲੋਂ ਕੀਤੀਆਂ ਕਥਿਤ ‘ਗ਼ਲਤੀਆਂ’ ਦੀ ਲੰਮੀ ਚੌੜੀ ਸੂਚੀ ਜਨਤਕ ਕੀਤੀ ਹੈ। ਵ੍ਹਾਈਟ ਹਾਊਸ ਦੀ ਇਸ ਪੇਸ਼ਕਦਮੀ ਨਾਲ ਲੜਾਈ ਹੁਣ ਫੌਚੀ ਬਨਾਮ ਰਾਸ਼ਟਰਪਤੀ ਡੋਨਲਡ ਟਰੰਪ ਬਣ ਗਈ ਹੈ। ਉਧਰ ਫੌਚੀ ਨੇ ਫਾਇਨਾਂਸ਼ੀਅਲ ਟਾਈਮਜ਼ ਨੂੰ ਦਿੱਤੀ ਇੰਟਰਵਿਊ ਵਿੱਚ ਸਾਫ਼ ਕਰ ਦਿੱਤਾ ਕਿ ਉਸ ਨੇ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਟਰੰਪ ਨੂੰ ਕਰੋਨਾ ਮਹਾਮਾਰੀ ਦੇ ਮੁੱਦੇ ’ਤੇ ਕੋਈ ਹਦਾਇਤ/ਸਲਾਹ ਨਹੀਂ ਦਿੱਤੀ। ਉਧਰ ਅਮਰੀਕਾ ਦੇ ਸਾਬਕਾ ਸਿੱਖਿਆ ਮੰਤਰੀ ਆਰਨੇ ਡੰਕਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੁਲਕ ਵਿੱਚ ਕਰੋਨਾ ਕਰਕੇ ਜੇਕਰ 10 ਹਜ਼ਾਰ ਤੋਂ 20 ਹਜ਼ਾਰ ਹੋਰ ਮੌਤਾਂ ਹੁੰਦੀਆਂ ਹਨ ਤਾਂ ਵੀ ਅਮਰੀਕੀ ਸਦਰ ਡੋਨਲਡ ਟਰੰਪ ਨੇ ਕੁਝ ਵੱਖਰਾ ਨਹੀਂ ਕਰਨਾ। ਇਹ ਮਨੁੱਖ ਦੀ ਬਣਾਈ ਬਿਪਤਾ ਹੈ। ਟਰੰਪ ਦੀ ਗੱਲ ਸੁਣਨ ਦੀ ਥਾਂ ਮੁਕਾਮੀ ਸਿਹਤ ਮਾਹਿਰਾਂ ਦੀ ਸੁਣੋ।’
-ਆਈੲੇਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਕੋਵਿਡ-19 ਮਹਾਮਾਰੀ ਕਰਕੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾ...

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All