ਵਾਸ਼ਿੰਗਟਨ, 12 ਦਸੰਬਰ
ਅਮਰੀਕਾ ਵਿਚ ਸ਼ੁੱਕਰਵਾਰ ਨੂੰ ਅਮਰੀਕਾ ਦੇ ਪਹਿਲੇ ਕੋਵਿਡ-19 ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਦੇਸ਼ ਵਿੱਚ ਹੁਣ ਤੱਕ 300,000 ਲੋਕ ਕਰੋਨਾ ਕਾਰਨ ਮਾਰੇ ਜਾ ਚੁੱਕੇ ਹਨ। ਟੀਕੇ ਨੂੰ ਮਨਜ਼ੂਰੀ ਤੋਂ ਬਾਅਦ ਹੁਣ ਮੰਨਿਆ ਜਾ ਰਿਹਾ ਹੈ ਕਿ ਇਹ ਕਰੋਨ ਮਹਾਮਾਰੀ ਦੇ ਖ਼ਤਮ ਦੀ ਸ਼ੁਰੂਆਤ ਹੈ। ਫੂਡ ਐਂਡ ਡਰੱਗਜ਼ ਵਿਭਾਗ ਨੇ ਫਾਈਜ਼ਰ ਅਤੇ ਇਸ ਦੇ ਜਰਮਨੀ ਦੇ ਭਾਈਵਾਲ ਬਾਇਓਨੋਟੈੱਕ ਦੁਆਰਾ ਵਿਕਸਿਤ ਟੀਕੇ ਦੀ ਐਮਰਜੈਂਸੀ ਵਰਤੋਂ ਦੀ ਆਗਿਆ ਦਿੱਤੀ ਹੈ। ਇਸ ਦੇ ਨਾਲ ਹੀ ਮੈਕਸੀਕੋ ਨੇ ਵੀ ਇਸ ਕੰਪਨੀ ਦੇ ਟੀਕੇ ਨੂੰ ਐਮਰਜੈਂਸੀ ਲਈ ਵਰਤਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।