ਸਾਂਤਿਆਗੋ (ਚਿੱਲੀ) 23 ਦਸੰਬਰ
ਚਿੱਲੀ ਦੇ ਅਧਿਕਾਰੀਆਂ ਨੇ ਐਲਾਨ ਕੀਤਾ ਹੈ ਕਿ ਅੰਟਾਰਕਟਿਕਾ ਵਿੱਚ ਦੋ ਫੌਜੀ ਕੈਂਪਾਂ ਅਤੇ ਮਹਾਦੀਪ ਵਿੱਚ ਜਲ ਸੈਨਾ ਦੇ ਜਹਾਜ਼ ਉੱਤੇ ਤਾਇਨਾਤ ਕੁਲ 58 ਲੋਕ ਕਰੋਨਾ ਵਾਇਰਸ ਤੋਂ ਪੀੜਤ ਹੋ ਗਏ ਹਨ। ਇਹ ਘਾਤਕ ਵਾਇਰਸ ਹੁਣ ਧਰਤੀ ਦੇ ਹਰ ਮਹਾਂਦੀਪ ਵਿਚ ਪਹੁੰਚ ਗਿਆ ਹੈ। ਅੰਟਾਰਕਟਿਕਾ ਵਿੱਚ ਮੌਜੂਦ ਕਿਸੇ ਵੀ ਹੋਰ ਦੇਸ਼ ਨੇ ਅਜੇ ਤੱਕ ਉਥੇ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਨਹੀਂ ਕੀਤੀ ਹੈ।