ਬ੍ਰਸੱਲਜ਼: ਯੂਰਪੀ ਯੂਨੀਅਨ (ਈਯੂ) ਨੇ ਕਰੋਨਾਵਾਇਰਸ ਕਾਰਨ ਕਾਰੋਬਾਰਾਂ ਨੂੰ ਹੋਏ ਨੁਕਸਾਨ ’ਚ ਮਦਦ ਲਈ ਆਪਣੇ ਅੱਠ ਭਿਆਲਾਂ ਨਾਲ ਸਮਝੌਤੇ ਕੀਤੇ ਹਨ। ਇਹ ਜਾਣਕਾਰੀ ਯੂਰਪੀ ਕਮਿਸ਼ਨ ਨੇ ਦਿੱਤੀ। ਕਮਿਸ਼ਨ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਅਲਬੇਨੀਆ, ਜੌਰਜੀਆ, ਜੌਰਡਨ, ਕੋਸੋਵੋ, ਮਾਲਦੋਵਾ, ਮੌਂਟੇਨੀਗਰੋ, ਉੱਤਰੀ ਮਕਦੂਨੀਆ ਤੇ ਯੂਕਰੇਨ ਸਮਝੌਤੇ ਲਈ ਰਾਜ਼ੀ ਹੋ ਚੁੱਕੇ ਹਨ। ਇਨ੍ਹਾਂ ’ਚੋਂ ਕੋਸੋਵੋ, ਮਾਲਦੋਵਾ, ਉੱਤਰੀ ਮਕਦੂਨੀਆ ਤੇ ਯੂਕਰੇਨ ਨੇ ਸਮਝੌਤਿਆਂ ’ਤੇ ਰਸਮੀ ਤੌਰ ’ਤੇ ਦਸਤਖ਼ਤ ਵੀ ਕਰ ਦਿੱਤੇ ਹਨ। ਇਨ੍ਹਾਂ ਮੁਲਕਾਂ ਵੱਲੋਂ ਵਿੱਤੀ ਖੇਤਰ, ਪ੍ਰਸ਼ਾਸਨਿਕ ਸੁਧਾਰ, ਭ੍ਰਿਸ਼ਟਾਚਾਰ ਦੀ ਰੋਕਥਾਮ, ਸਮਾਜਿਕ ਸੁਰੱਖਿਆ ਤੇ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ ਇੱਕ-ਦੂਜੇ ਦੀ ਮਦਦ ਕੀਤੀ ਜਾਵੇਗੀ। ਕਮਿਸ਼ਨ ਨੇ ਕਿਹਾ ਕਿ ਇਹ ਸਮਝੌਤਾ ਤਿੰਨ ਅਰਬ ਯੂਰੋ ਦੇ ਪੈਕੇਜ ਦਾ ਹਿੱਸਾ ਹੈ ਜੋ ਕਿ ਗੁਆਂਢੀ ਮੁਲਕਾਂ ਦੀ ਮਦਦ ਲਈ ਜਾਰੀ ਹੋਇਆ ਹੈ। -ਆਈਏਐੱਨਐੱਸ