ਵਾਸ਼ਿੰਗਟਨ: ਅਮਰੀਕਾ ਵਿਚ ਕਈ ਦੱਖਣੀ ਏਸ਼ਿਆਈ ਤੇ ਸਿੱਖ ਸੰਗਠਨਾਂ ਨੇ ਅੱਜ ਰਾਸ਼ਟਰਪਤੀ ਅਹੁਦੇ ਲਈ ਚੁਣੇ ਗਏ ਜੋਅ ਬਾਇਡਨ ਤੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੀ ਗਈ ਕਮਲਾ ਹੈਰਿਸ ਨੂੰ ਇਤਿਹਾਸਕ ਚੋਣਾਂ ਜਿੱਤਣ ’ਤੇ ਵਧਾਈ ਦਿੱਤੀ ਹੈ। ਉੱਤਰੀ ਅਮਰੀਕਾ ਦੀ ਦੱਖਣੀ ਏਸ਼ਿਆਈ ਬਾਰ ਐਸੋਸੀਏਸ਼ਨ (ਐੱਸਏਬੀਏ) ਨੇ ਕਿਹਾ ਕਿ ਸਰਕਾਰ ਦੇ ਸਭ ਤੋਂ ਉੱਚੇ ਅਹੁਦੇ ਉਤੇ ਪਹੁੰਚੀ ਕਮਲਾ ਹੈਰਿਸ ਉਨ੍ਹਾਂ ਲਈ ਪ੍ਰੇਰਣਾ ਬਣ ਗਈ ਹੈ। ‘ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ’ ਨੇ ਕਿਹਾ ਹੈ ਕਿ ਸਿੱਖ ਅਮਰੀਕੀ ਭਾਈਚਾਰੇ ਨੇ ਰਿਕਾਰਡ ਵੋਟਾਂ ਪਾਈਆਂ ਹਨ ਤਾਂ ਕਿ ਉਨ੍ਹਾਂ ਦੀ ਮੁਸ਼ਕਲਾਂ ਸੁਣੀਆਂ ਜਾ ਸਕਣ। ‘ਦੇਸੀਜ਼ ਫਾਰ ਪ੍ਰੋਗਰੈੱਸ’ ਨੇ ਕਿਹਾ ਕਿ ਇਹ ਇਤਿਹਾਸਕ ਚੋਣਾਂ ਸਨ।
-ਪੀਟੀਆਈ