ਇਸਲਾਮਾਬਾਦ: ਪਾਕਿਸਤਾਨ ਪੁਲੀਸ ਨੇ ਕੌਮੀ ਰਾਜਧਾਨੀ ਦੇ ਐਨ ਕੇਂਦਰ ਵਿੱਚ ਬਣੀ ਲਾਲ ਮਸਜਿਦ ਦੁਆਲੇ ਸੁਰੱਖਿਆ ਘੇਰਾ ਵਧਾ ਦਿੱਤਾ ਹੈ। ਮਸਜਿਦ ਦੇ ਸਾਬਕਾ ਮੌਲਵੀ ਤੇ ਵਿਵਾਦਿਤ ਆਗੂ ਮੌਲਾਨਾ ਅਬਦੁਲ ਅਜ਼ੀਜ਼ ਨੇ ਸਰਕਾਰੀ ਮਾਲਕੀ ਵਾਲੀ ਇਸ ਮਸਜਿਦ ’ਤੇ ਕਬਜ਼ੇ ਦੀ ਧਮਕੀ ਦਿੱਤੀ ਸੀ, ਜਿਸ ਮਗਰੋਂਪੁਲੀਸ ਨੂੰ ਉਪਰੋਕਤ ਪੇਸ਼ਕਦਮੀ ਕਰਨੀ ਪਈ।