ਵਾਸ਼ਿੰਗਟਨ, 18 ਅਕਤੂਬਰ
ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਨੂੰ ਪਰਮਾਣੂ ਹਥਿਆਰ ਸੁਰੱਖਿਅਤ ਰੱਖਣ ਦੀ ਪਾਕਿਸਤਾਨ ਦੀ ਵਚਨਬੱਧਤਾ ਅਤੇ ਸਮਰੱਥਾ ’ਤੇ ਪੂਰਾ ਭਰੋਸਾ ਹੈ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਰਾਸ਼ਟਰਪਤੀ ਜੋਅ ਬਾਇਡਨ ਨੇ ਇੱਕ ਦਿਨ ਪਹਿਲਾਂ ਪਾਕਿਸਤਾਨ ਨੂੰ ‘ਦੁਨੀਆ ਦਾ ਸਭ ਤੋਂ ਖ਼ਤਰਨਾਕ ਦੇਸ਼ਾਂ ’ਚੋਂ ਇੱਕ’ ਦੱਸਦਿਆਂ ਕਿਹਾ ਸੀ ਕਿ ਪਾਕਿਸਤਾਨ ਨੇ ਬਿਨਾਂ ਕਿਸੇ ਸਹੀ ਨੀਤੀ ਦੇ ਪਰਮਾਣੂ ਹਥਿਆਰ ਰੱਖੇ ਹਨ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਕਿਹਾ ਕਿ ਅਮਰੀਕਾ ਨੇ ਹਮੇਸ਼ਾ ਸੁਰੱਖਿਅਤ ਅਤੇ ਖੁਸ਼ਹਾਲ ਪਾਕਿਸਤਾਨ ਨੂੰ ਅਮਰੀਕੀ ਹਿੱਤਾਂ ਲਈ ਅਹਿਮ ਮੰਨਿਆ ਹੈ। ਪਟੇਲ ਨੇ ਕਿਹਾ, ‘‘(ਅਮਰੀਕਾ ਨੂੰ) ਪਾਕਿਸਤਾਨ ਦੀ ਪਰਮਾਣੂ ਹਥਿਆਰ ਸੁਰੱਖਿਅਤ ਰੱਖਣ ਦੀ ਵਚਨਬੱਧਤਾ ਅਤੇ ਸਮਰੱਥਾ ’ਤੇ ਭਰੋਸਾ ਹੈ।’’ -ਪੀਟੀਆਈ