ਇਸਲਾਮਾਬਾਦ, 24 ਦਸੰਬਰ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਮੌਜੂਦਾ ਸਥਿਤੀ ਵਿਚ ਭਾਰਤ ਨਾਲ ਕੂਟਨੀਤਿਕ ਗੱਲਬਾਤ ਦੀ ਕੋਈ ਸੰਭਾਵਨਾ ਨਹੀਂ ਹੈ। ਭਾਰਤ ਪਹਿਲਾਂ ਹੀ ਕਹਿ ਚੁੱਕਿਆ ਹੈ ਕਿ “ਗੱਲਬਾਤ ਅਤੇ ਅਤਿਵਾਦ” ਇਕੱਠੇ ਨਹੀਂ ਚੱਲ ਸਕਦੇ। ਡਾਅਨ ਅਖਬਾਰ ਨੇ ਕੁਰੈਸ਼ੀ ਦੇ ਹਵਾਲੇ ਨਾਲ ਕਿਹਾ, “ਮੌਜੂਦਾ ਹਾਲਾਤ ਵਿੱਚ ਭਾਰਤ ਨਾਲ ਬੈਕਡੋਰ ਜਾਂ ਕੂਟਨੀਤਿਕ ਗੱਲਬਾਤ ਦੀ ਕੋਈ ਸੰਭਾਵਨਾ ਨਹੀਂ… ਫਿਲਹਾਲ ਹਾਲਾਤ ਕਿਸੇ ਵੀ ਗੱਲਬਾਤ ਲਈ ਢੁਕਵੇਂ ਨਹੀਂ ਹਨ।