ਯੇਰੂਸ਼ਲਮ: ਯੇਰੂਸ਼ਲਮ ਦੇ ਤਣਾਅ ਵਾਲੇ ਖੇਤਰ ਵਿੱਚ ਫਸਲਤੀਨੀ ਅਤੇ ਇਜ਼ਰਾਇਲੀ ਸਮਰਥਕਾਂ ਦਰਮਿਆਨ ਅੱਧੀ ਰਾਤ ਨੂੰ ਉਸ ਸਮੇਂ ਇੱਟਾਂ ਰੋੜੇ, ਕੁਰਸੀਆਂ ਚੱਲੀਆਂ, ਜਦੋਂ ਕੁੱਝ ਗਰੁੱਪਾਂ ਨੇ ਕੁੱਝ ਫਲਸਤੀਨੀ ਪਰਿਵਾਰਾਂ ਨੂੰ ਉਥੋਂ ਕੱਢਣ ਦੀ ਕੋਸ਼ਿਸ਼ ਕੀਤੀ। ਇਜ਼ਰਾਇਲੀ ਪੁਲੀਸ ਅਤੇ ਸਰਹੱਦ ’ਤੇ ਤਾਇਨਾਤ ਅਧਿਕਾਰੀਆਂ ਨੇ ਦੱਸਿਆ ਕਿ ਸ਼ੇਖ਼ ਜੱਰਾਹ ਵਿੱਚ ਚਾਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਰੋੜਾ ਲੱਗਣ ਕਾਰਨ ਇੱਕ ਔਰਤ ਜ਼ਖ਼ਮੀ ਹੋਈ ਹੈ। ਰੈੱਡ ਕ੍ਰੇਸੈਂਟ ਐਮਰਜੈਂਸੀ ਸਰਵਿਸ ਨੇ ਕਿਹਾ ਕਿ ਉਨ੍ਹਾਂ ਦੀ ਟੀਮ 20 ਫਲਸਤੀਨੀਆਂ ਦਾ ਇਲਾਜ ਕਰ ਰਹੀ ਹੈ। ਇਨ੍ਹਾਂ ਵਿੱਚ 16 ਪੇਪਰ ਸਪਰੇਅ ਅਤੇ ਅੱਥਰੂ ਗੈਸ ਕਾਰਨ ਜ਼ਖ਼ਮੀ ਹਨ, ਜਦੋਂਕਿ ਬਾਕੀ ਚਾਰ ਨੂੰ ਰਬੜ ਦੀਆਂ ਗੋਲੀਆਂ ਲੱਗੀਆਂ ਹਨ। ਦੋ ਹੋਰ ਵਿਅਕਤੀ ਜਖ਼ਮੀ ਹਨ, ਜਿਨ੍ਹਾਂ ਵਿੱਚੋਂ ਇੱਕ ਬਜ਼ੁਰਗ ਦੇ ਸਿਰ ’ਤੇ ਸੱਟ ਲੱਗੀ ਹੋਈ ਹੈ। -ਏਪੀ