ਪੰਜਾਬੀ ਟ੍ਰਿਬਿਊਨ ਵੈਬ ਡੈਸਕ
ਚੰਡੀਗੜ੍ਹ, 8 ਜੂਨ
ਪੰਜਾਬ ਨੈਸ਼ਨਲ ਬੈਂਕ ਦੇ 13500 ਕਰੋੜ ਲੋਨ ਘੁਟਾਲੇ ਵਿਚ ਲੋੜੀਂਦੇ ਮੇਹੁਲ ਚੋਕਸੀ ਨੇ ਆਪਣੀ ਸਹੇਲੀ ਨਾਲ ਵੀ ਧੋਖਾ ਕੀਤਾ ਸੀ। ਉਸ ਨੇ ਆਪਣੀ ਸਹੇਲੀ ਬਾਰਬਰਾ ਨੂੰ ਨਕਲੀ ਹਾਰ ਤੇ ਨਕਲੀ ਅੰਗੂਠੀ ਗਿਫਟ ਵਿਚ ਦਿੱਤੀ ਸੀ। ਬਾਰਬਰਾ ਅਨੁਸਾਰ ਚੋਕਸੀ ਨੇ ਉਸ ਨੂੰ ਆਪਣਾ ਨਾਂ ਰਾਜ ਦੱਸਿਆ ਸੀ ਤੇ ਉਸ ਨੇ ਇਸ ਨਾਂ ਦੀ ਵਟਸਐਪ ਚੈਟ ਵੀ ਨਸ਼ਰ ਕੀਤੀ ਹੈ। ਦੂਜੇ ਪਾਸੇ ਚੋਕਸੀ ਨੇ ਇਹ ਇਨਕਾਰ ਕੀਤਾ ਹੈ ਕਿ ਬਾਰਬਰਾ ਉਸ ਦੀ ਗਰਲ ਫਰੈਂਡ ਹੈ। ਉਸ ਨੇ ਕਿਹਾ ਕਿ ਬਾਰਬਰਾ ਉਸ ਦੀ ਗੁਆਂਢਣ ਹੈ ਤੇ ਦੋਵੇਂ ਇਕੱਠੇ ਸੈਰ ਕਰਦੇੇ ਸਨ। ਜਦ ਚੋਕਸੀ ਉਸ ਨੂੰ ਮਿਲਣ ਗਿਆ ਸੀ ਤਾਂ ਬਾਰਬਰਾ ਦੇ ਘਰ ਦਸ ਜਣੇ ਮੌਜੂਦ ਸਨ ਜਿਨ੍ਹਾਂ ਨੇ ਉਸ ਨੂੰ ਅਗਵਾ ਕੀਤਾ ਸੀ ਪਰ ਬਾਰਬਰਾ ਨੇ ਇਸ ਤੋਂ ਸਾਫ ਇਨਕਾਰ ਕੀਤਾ ਹੈ।