ਤਾਇਪੇਈ, 28 ਨਵੰਬਰ
ਤਾਇਵਾਨ ਰੱਖਿਆ ਮੰਤਰਾਲੇ ਨੇ ਆਪਣੇ ਹਵਾਈ ਖੇਤਰ ਵਿੱਚ ਚੀਨ ਏਅਰ ਫੋਰਸ ਦੇ 27 ਜਹਾਜ਼ ਦਾਖ਼ਲ ਹੋਣ ਦਾ ਦਾਅਵਾ ਕੀਤਾ ਹੈ। ਤਾਇਵਾਨ ਨੇ ਹਾਲਾਂਕਿ ਲੋੜੀਂਦੀ ਚਿਤਾਵਨੀ ਜਾਰੀ ਕੀਤੀ ਹੈ, ਪਰ ਚੀਨ ਦੀ ਇਸ ਹਵਾਈ ਘੁਸਪੈਠ ਨਾਲ ਦੋਵਾਂ ਮੁਲਕਾਂ ਵਿੱਚ ਇਕ ਵਾਰ ਫੇਰ ਤਲਖੀ ਵਧ ਗਈ ਹੈ। ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਵਿੱਚ ਪੰਜ ਜਹਾਜ਼ ਐੱਚ-6 ਬੰਬਰ ਸਨ, ਜੋ ਪ੍ਰਮਾਣੂ ਸਮਰੱਥਾ ਨਾਲ ਲੈਸ ਸਨ, ਤੇ ਇਹ ਤਾਇਵਾਨ ਦੇ ਦੱਖਣ ਵੱਲ ਬਾਸ਼ੀ ਚੈਨਲ ਤੱਕ ਗਏ, ਜੋ ਇਸ ਟਾਪੂਨੁਮਾ ਮੁਲਕ ਨੂੰ ਫਿਲਪੀਨਜ਼ ਤੋਂ ਅੱਡ ਕਰਦਾ ਹੈ। -ਰਾਇਟਰਜ਼