ਜੈਨੇਵਾ, 7 ਮਈ
ਵਿਸ਼ਵ ਸਿਹਤ ਸੰਗਠਨ ਦੀ ਇਕ ਅਹਿਮ ਕਮੇਟੀ ਨੇ ਚੀਨ ਦੇ ਬਣੇ ਕੋਵਿਡ ਵੈਕਸੀਨ ਦੀ ਹੰਗਾਮੀ ਵਰਤੋਂ ਨੂੰ ਮਨਜ਼ੂਰੀ ਦੇਣ ਦਾ ਫ਼ੈਸਲਾ ਲਿਆ ਹੈ। ਡਬਲਿਊਐਚਓ ਦੇ ਬੁਲਾਰੇ ਮੁਤਾਬਕ ਇਸ ਨਾਲ ਲੋੜਵੰਦ ਮੁਲਕਾਂ ਨੂੰ ਸੰਯੁਕਤ ਰਾਸ਼ਟਰ ਦੇ ਇਕ ਪ੍ਰੋਗਰਾਮ ਰਾਹੀਂ ਵੈਕਸੀਨ ਦੇਣ ਦਾ ਰਾਹ ਪੱਧਰਾ ਹੋ ਗਿਆ ਹੈ। ਮਨਜ਼ੂਰੀ ਮਿਲਣ ਨਾਲ ‘ਸਿਨੋਫਾਰਮ’ ਵੈਕਸੀਨ ਨੂੰ ਸੰਯੁਕਤ ਰਾਸ਼ਟਰ ਦੇ ‘ਕੋਵੈਕਸ’ ਪ੍ਰੋਗਰਾਮ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ ਜੋ ਅੱਗੇ ਘੱਟ ਆਮਦਨੀ ਵਾਲੇ ਮੁਲਕਾਂ ਨੂੰ ਟੀਕੇ ਮੁਹੱਈਆ ਕਰਵਾ ਰਿਹਾ ਹੈ।
ਹਾਲਾਂਕਿ ਇਸ ਵੈਕਸੀਨ ਬਾਰੇ ਜ਼ਿਆਦਾ ਡੇਟਾ ਚੀਨ ਨੇ ਜਨਤਕ ਨਹੀਂ ਕੀਤਾ ਹੈ। ਸੰਯੁਕਤ ਰਾਸ਼ਟਰ ਏਜੰਸੀ ਨੂੰ ਸਲਾਹ ਦੇ ਰਹੇ ਇਕ ਗਰੁੱਪ ਦਾ ਕਹਿਣਾ ਹੈ ਕਿ ਚੀਨ ਦਾ ਵੈਕਸੀਨ 18-59 ਸਾਲ ਵਰਗ ਦੇ ਲੋਕਾਂ ’ਤੇ ਅਸਰਦਾਰ ਸਾਬਿਤ ਹੋਇਆ ਹੈ। ਉਨ੍ਹਾਂ ਇਸ ਦੇ ਪ੍ਰਭਾਵੀ ਹੋਣ ’ਤੇ ‘ਭਰੋਸਾ ਜਤਾਇਆ’ ਹੈ। -ਏਪੀ