ਪੇਈਚਿੰਗ, 22 ਅਕਤੂਬਰ
ਚੀਨ ਦੇ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਦੂਜੇ ਵੱਡੇ ਨੇਤਾ ਲੀ ਕੇਕਿਯਾਂਗ ਪਾਰਟੀ ਦੀ ਨਵੀਂ ਚੁਣੀ ਅਤੇ ਤਾਕਤਵਰ ਸੱਤ ਮੈਂਬਰੀ ਪੋਲਿਟ ਬਿਊਰੋ ਸਟੈਂਡਿੰਗ ਕਮੇਟੀ ਤੋਂ ਬਾਹਰ ਕੀਤੇ ਚਾਰ ਨੇਤਾਵਾਂ ਵਿੱਚ ਸ਼ਾਮਲ ਹਨ। ਲੀ ਨੇ ਦੇਸ਼ ਦੇ ਆਰਥਿਕ ਸੁਧਾਰਾਂ ’ਚ ਅਹਿਮ ਭੂਮਿਕਾ ਨਿਭਾਈ ਹੈ। ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀਪੀਸੀ) ਵੱਲੋਂ ਕੇਂਦਰੀ ਕਮੇਟੀ ਦੇ 205 ਨਵੇਂ ਮੈਂਬਰਾਂ ਦੀ ਸੂਚੀ ਵਿੱਚ ਉਨ੍ਹਾਂ ਦਾ ਨਾਂ ਨਹੀਂ ਰੱਖਿਆ ਗਿਆ, ਜਿਸ ਦਾ ਮਤਲਬ ਹੈ ਕਿ ਉਹ ਸਥਾਈ ਕਮੇਟੀ ਦੇ ਮੈਂਬਰ ਨਹੀਂ ਹੋਣਗੇ।