ਪੇਈਚਿੰਗ: ਚੀਨ ਦੀ ਸਰਕਾਰੀ ਸਿਚੁਆਨ ਏਅਰਲਾਈਨਜ਼ ਨੇ ਭਾਰਤ ਲਈ ਆਪਣੀਆਂ ਸਾਰੀਆਂ ਕਾਰਗੋ (ਢੋਆ-ਢੁਆਈ ਵਾਲੀਆਂ) ਉਡਾਣਾਂ ਅਗਲੇ 15 ਦਿਨਾਂ ਲਈ ਮੁਲਤਵੀ ਕਰ ਦਿੱਤੀਆਂ ਹਨ ਜਿਸ ਨਾਲ ਨਿੱਜੀ ਕਾਰੋਬਾਰੀਆਂ ਵੱਲੋਂ ਆਕਸੀਜਨ ਕੰਸਨਟਰੇਟਰ ਤੇ ਹੋਰ ਮੈਡੀਕਲ ਸਪਲਾਈ ਚੀਨ ਤੋਂ ਕਰਨ ’ਚ ਵੱਡੀ ਸਮੱਸਿਆ ਬਣ ਗਈ ਹੈ। ਕੰਪਨੀ ਨੇ ਇਹ ਕਦਮ ਚੀਨ ਦੀ ਸਰਕਾਰ ਵੱਲੋਂ ਕੋਵਿਡ-19 ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਭਾਰਤ ਨੂੰ ਹਮਾਇਤ ਤੇ ਮਦਦ ਦੀ ਪੇਸ਼ਕਸ਼ ਦੇ ਬਾਵਜੂਦ ਚੁੱਕਿਆ ਹੈ। ਸਿਚੁਆਨ ਚੁਆਨਗਾਂਗ ਲੌਜਿਸਟਿਕ ਕਾਰਪੋਰੇਸ਼ਨ ਲਿਮਿਟਡ ਵੱਲੋਂ ਜਾਰੀ ਪੱਤਰ ਅਨੁਸਾਰ ਉਨ੍ਹਾਂ ਦੀ ਕੰਪਨੀ ਸ਼ਿਆਨ-ਦਿੱਲੀ ਸਮੇਤ ਛੇ ਮਾਰਗਾਂ ’ਤੇ ਆਪਣੀ ਕਾਰਗੋ ਸੇਵਾ ਮੁਅੱਤਲ ਕਰਦੀ ਹੈ। -ਪੀਟੀਆਈ