ਕੁਨਮਿੰਗ (ਚੀਨ), 22 ਮਾਰਚ
ਹਾਦਸੇ ਦਾ ਸ਼ਿਕਾਰ ਹੋਏ ਚਾਈਨਾ ਈਸਟਨ ਏਅਰਲਾਈਨ ਦੇ ਜਹਾਜ਼ ਵਿੱਚ ਸਵਾਰ 132 ਲੋਕਾਂ ਵਿੱਚੋਂ ਕਿਸੇ ਦਾ ਵੀ ਕੋਈ ਪਤਾ ਨਹੀਂ ਲੱਗਿਆ ਅਤੇ ਅੱਜ ਵੀ ਤਲਾਸ਼ੀ ਮੁਹਿੰਮ ਜਾਰੀ ਹੈ। ਇਹ ਜਹਾਜ਼ ਸੋਮਵਾਰ ਨੂੰ ਦੱਖਣੀ ਸੂਬੇ ਗੁਆਂਗਸ਼ੀ ‘ਚ ਹਾਦਸਾਗ੍ਰਸਤ ਹੋ ਗਿਆ ਅਤੇ ਇਸ ਹਾਦਸੇ ਕਾਰਨ ਪਹਾੜੀ ਖੇਤਰ ‘ਚ ਅੱਗ ਲੱਗ ਗਈ। ਹਾਦਸੇ ਵਾਲੀ ਥਾਂ ‘ਤੇ ਜਹਾਜ਼ ਦਾ ਮਲਬਾ ਮਿਲ ਗਿਆ ਹੈ ਪਰ ਜਹਾਜ਼ ਵਿੱਚ ਕੋਈ ਵੀ ਵਿਅਕਤੀ ਨਹੀਂ ਮਿਲਿਆ ਹੈ।