ਪੇਈਚਿੰਗ: ਚੀਨ ਨੇ ਦੁਨੀਆਂ ਭਰ ’ਚ ਜ਼ਮੀਨੀ ਵਸਤਾਂ ਦੀਆਂ ਉੱਚ ਮਿਆਰੀ ਤਸਵੀਰਾਂ ਖਿੱਚਣ ਦੇ ਸਮਰੱਥ ਅਤੇ ਧਰਤੀ ਦੀ ਨਿਗਰਾਨੀ ਕਰਨ ਵਾਲੇ ਇੱਕ ਨਵੇਂ ਉਪਗ੍ਰਹਿ ਦੀ ਸਫ਼ਲ ਲਾਂਚਿੰਗ ਕੀਤੀ ਹੈ। ਸਰਕਾਰੀ ਏਜੰਸੀ ਸ਼ਿਨਹੂਆ ਨੇ ਦੱਸਿਆ ਕਿ ਦੱਖਣੀ-ਪੱਛਮ ਚੀਨ ਦੇ ਸਿਚੁਆਨ ਸੂਬੇ ’ਚ ਸ਼ਿਚਾਂਗ ਲਾਂਚਿੰਗ ਕੇਂਦਰ ਤੋਂ ਉੱਪਗ੍ਰਹਿ ਲਾਂਚ ਕੀਤਾ ਗਿਆ। ‘ਲਾਂਚ ਮਾਰਚ-3 ਬੀ’ ਨੂੰ ਰਾਕੇਟ ‘ਗਾਓਫੇਨ-14’ ਉੱਪਗ੍ਰਹਿ ਨੂੰ ਲਾਂਚ ਕੀਤਾ ਗਿਆ। -ਪੀਟੀਆਈ