ਪੇਈਚਿੰਗ: ਚੀਨ ਨੇ ਪੀਲੇ ਸਾਗਰ ’ਚ ਇੱਕ ਸਮੁੰਦਰੀ ਬੇੜੇ ਤੋਂ ਰਾਕੇਟ ਰਾਹੀਂ ਪੁਲਾੜ ਵਿੱਚ ਨੌਂ ਉਪਗ੍ਰਹਿ ਸਫਲਤਾਪੂਰਵਕ ਸਥਾਪਤ ਕੀਤੇ ਹਨ। ਸਮੁੰਦਰ ’ਤੇ ਅਧਾਰਿਤ ਇਹ ਦੂਜਾ ਲਾਂਚ ਮਿਸ਼ਨ ਹੈ। ‘ਚਾਈਨਾ ਡੇਲੀ’ ਦੀ ਖ਼ਬਰ ਮੁਤਾਬਕ ਲੌਂਗ ਮਾਰਚ ਪਰਿਵਾਰ ਦੇ 10ਵੇਂ ਮੈਂਬਰ 11-ਐੱਚਵਾਈ2 ਨੂੰ ਸਵੇਰੇ 9:22 ਵਜੇ ਦੇਬੋ-3 ਤੋਂ ਲਾਂਚ ਕੀਤਾ ਗਿਆ। ਦੇਬੋ-3 ਬੇੜੇ ਦਾ ਸਵੈਚਾਲਿਤ ਉੱਪਰੀ ਹਿੱਸਾ ਹੈ ਜਿਸ ਵਿੱਚ ਮਿਸ਼ਨ ਲਈ ਬਦਲਾਅ ਕੀਤਾ ਗਿਆ ਸੀ। ਨੌਂ ਉਪਗ੍ਰਹਿ ਜਿਲਿਨ-1 ਗਾਓਫੇਨ 03-1 ਸਮੂਹ ਨਾਲ ਸਬੰਧਤ ਹੈ। ਖ਼ਬਰ ਮੁਤਾਬਕ ਲੱਗਪਗ 13 ਮਿੰਟ ਬਾਅਦ, 535 ਕਿਲੋਮੀਟਰ ਦਾ ਸਫਰ ਤੈਅ ਕਰਨ ਮਗਰੋਂ ਇਸ ਨੇ ਨੌਂ ਜਿਲਿਨ 1 ਹਾਈ ਰੈਜ਼ੂਲੇਸ਼ਨ ਅਰਥ ਆਬਜ਼ਰਵੇਸ਼ਨ ਉਪਗ੍ਰਹਿ ਨੂੰ ਸੂਰਜੀ ਸਥਿਤਕ ਮੰਡਲ ’ਚ ਸਥਾਪਤ ਕਰ ਦਿੱਤਾ। ਇਨ੍ਹਾਂ ਵਿੱਚੋਂ ਤਿੰਨ ਉਪਗ੍ਰਹਿ ਵੀਡੀਓ ਬਣਾਉਣਗੇ ਜਦਕਿ ਛੇ ਫੋਟੋਆਂ ਖਿੱਚਣੇ। -ਪੀਟੀਆਈ