ਗਲਾਸਗੋ, 31 ਅਕਤੂਬਰ
ਧਾਰਮਿਕ ਆਗੂ ਦਲਾਈਲਾਮਾ ਨੇ ਦੱਸਿਆ ਹੈ ਕਿ ਚੀਨ ਵਲੋਂ ਤਿੱਬਤ ਦੇ ਕੁਦਰਤੀ ਸਰੋਤਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਵਰਤਾਰੇ ਖ਼ਿਲਾਫ਼ ਤਿੱਬਤ ਦੇ ਹਾਲਾਤ ’ਤੇ ਧਿਆਨ ਦੇਣ ਦੀ ਅਪੀਲ ਕੀਤੀ ਹੈ। ਇਸ ਵੇਲੇ ਦੁਨੀਆ ਭਰ ਦੇ ਦੇਸ਼ ਸਕਾਟਲੈਂਡ ਦੇ ਗਲਾਸਗੋ ਵਿਚ ਵਾਤਾਵਰਨ ਤਬਦੀਲੀ ਸੰਮੇਲਨ ਵਿਚ ਜੁਟੇ ਹੋਏ ਹਨ। ਦਲਾਈਲਾਮਾ ਨੇ ਕੋਪ-26 ਨੂੰ ਇਸ ਵਰਤਾਰੇ ਵੱਲ ਧਿਆਨ ਦੇਣ ਲਈ ਕਿਹਾ ਹੈ।