ਪੇਈਚਿੰਗ, 27 ਸਤੰਬਰ
ਚੀਨ ਨੇ ਅਸਲ ਕੰਟਰੋਲ ਰੇਖਾ ਨਾਲ ਕਈ ਉਚਾਈ ਵਾਲੇ ਖੇਤਰਾਂ ਵਿਚ ਆਪਣੀ ਫੌਜ ਲਈ ਨਵੀਆਂ ਕੰਟੇਨਰ ਅਧਾਰਿਤ ਰਿਹਾਇਸ਼ਾਂ (ਸ਼ੈਲਟਰ) ਬਣਾਈਆਂ ਹਨ। ਪੂਰਬੀ ਲੱਦਾਖ ਵਿਚ ਇਹ ਟਿਕਾਣੇ ਭਾਰਤ ਵੱਲੋਂ ਕੀਤੀ ਤਾਇਨਾਤੀ ਤੋਂ ਬਾਅਦ ਬਣਾਏ ਗਏ ਹਨ। ਇਹ ਸ਼ੈਲਟਰ ਤਾਸ਼ੀਗੌਂਗ, ਮਾਂਜ਼ਾ, ਹੌਟ ਸਪਰਿੰਗਜ਼ ਤੇ ਚੁਰੁਪ ਨੇੜੇ ਬਣਾਏ ਗਏ ਹਨ। ਇਸ ਜਾਣਕਾਰੀ ਨਾਲ ਜੁੜੇ ਕੁਝ ਲੋਕਾਂ ਮੁਤਾਬਕ ਪਿਛਲੇ ਸਾਲ ਗਲਵਾਨ ਵਾਦੀ ਵਿਚ ਜਿਸ ਤਰ੍ਹਾਂ ਭਾਰਤ ਨੇ ਚੀਨ ਨੂੰ ਠੋਕਵਾਂ ਜਵਾਬ ਦਿੱਤਾ ਸੀ, ਉਸ ਤੋਂ ਬਾਅਦ ਇਹ ਉਨ੍ਹਾਂ ਇਲਾਕਿਆਂ ਵਿਚ ਵੀ ਫੌਜ ਲਾ ਰਿਹਾ ਹੈ ਜਿੱਥੇ ਪਹਿਲਾਂ ਨਹੀਂ ਲਾਈ ਜਾਂਦੀ ਸੀ।