ਲਾਸ ਏਂਜਲਸ, 17 ਜੂਨ
ਆਸਕਰ ਤੇ ‘ਬਾਫਟਾ’ ਤੋਂ ਬਾਅਦ ਹੁਣ ‘ਸਪਿਰਿਟ ਐਵਾਰਡਜ਼-2021’ ਦੀਆਂ ਤਰੀਕਾਂ ਵਿਚ ਵੀ ਫੇਰਬਦਲ ਕੀਤਾ ਗਿਆ ਹੈ। ਪੁਰਸਕਾਰ ਸਮਾਰੋਹ ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਹੁਣ 24 ਅਪਰੈਲ, 2021 ਨੂੰ ਹੋਵੇਗਾ ਜਦਕਿ ਪਹਿਲਾਂ ਇਹ 27 ਫਰਵਰੀ ਨੂੰ ਕਰਵਾਇਆ ਜਾਣਾ ਸੀ। ਪੁਰਸਕਾਰਾਂ ਲਈ ਪਹਿਲੀ ਜਨਵਰੀ 2020 ਤੋਂ 28 ਫਰਵਰੀ 2021 ਤੱਕ ਦੀਆਂ ਫ਼ਿਲਮਾਂ ਚੁਣੀਆਂ ਜਾਣਗੀਆਂ। ਹੌਲੀਵੁੱਡ ਫੌਰਨ ਪ੍ਰੈੱਸ ਐਸੋਸੀਏਸ਼ਨ ਜੋ ਕਿ ਗੋਲਡਨ ਗਲੋਬਜ਼ ਪੁਰਸਕਾਰ ਸਮਾਰੋਹ ਕਰਵਾਉਂਦੀ ਹੈ, ਵੱਲੋਂ ਅਜੇ ਤਰੀਕਾਂ ਵਿਚ ਫੇਰਬਦਲ ਬਾਰੇ ਕੋਈ ਐਲਾਨ ਕੀਤਾ ਜਾਣਾ ਬਾਕੀ ਹੈ। ‘ਐਮੀ ਐਵਾਰਡਜ਼’ ਦੀਆਂ ਤਰੀਕਾਂ ਵਿਚ ਕੋਈ ਬਦਲਾਅ ਨਹੀਂ ਹੈ ਤੇ ਇਹ 20 ਸਤੰਬਰ ਨੂੰ ਹੀ ਹੋਣਗੇ। ਮਸ਼ਹੂਰ ਟੀਵੀ ਮੇਜ਼ਬਾਨ ਜਿਮੀ ਕਿਮੇਲ ਪੁਰਸਕਾਰ ਸਮਾਰੋਹ ਦੀ ਮੇਜ਼ਬਾਨੀ ਕਰਨਗੇ। -ਪੀਟੀਆਈ