ਪੇਈਚਿੰਗ, 3 ਨਵੰਬਰ
ਕੈਨੇਡਾ ਦੇ ਜਨਤਕ ਪ੍ਰਸਾਰਕ ਸੀਬੀਸੀ ਨੇ ਚੀਨ ਵਿੱਚ ਆਪਣਾ ਰਿਪੋਰਟਰ ਨਾ ਰੱਖੇ ਜਾਣ ਕਾਰਨ ਆਪਣਾ ਚੀਨ ਬਿਊਰੋ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਚੀਨੀ ਸਰਕਾਰ ਵੱਲੋਂ ਪੇਈਚਿੰਗ ਵਿੱਚ ਰਿਪੋਰਟਰ ਰੱਖਣ ਦੀਆਂ ਬੇਨਤੀਆਂ ਨੂੰ ਅਣਗੌਲਿਆਂ ਕੀਤੇ ਜਾਣ ਮਗਰੋਂ ਇਹ ਕਦਮ ਉਠਾਇਆ ਗਿਆ ਹੈ। ਸੀਬੀਸੀ ਨੇ ਕਿਹਾ ਕਿ ਉਨ੍ਹਾਂ ਦੀਆਂ ਅਰਜ਼ੀਆਂ ’ਤੇ ਚੀਨੀ ਅਧਿਕਾਰੀਆਂ ਨੇ ਕਈ ਮਹੀਨਿਆਂ ਤੋਂ ਚੁੱਪ ਧਾਰੀ ਹੋਈ ਹੈ। 2020 ਵਿੱਚ ਕਰੋਨਾ ਕਾਰਨ ਉਨ੍ਹਾਂ ਦੇ ਆਖਰੀ ਪੱਤਰਕਾਰ ਨੇ ਪੇਈਚਿੰਗ ਛੱਡ ਦਿੱਤਾ ਸੀ। ਸੀਬੀਸੀ ਨਿਊਜ਼ ਦੇ ਮੁੱਖ ਸੰਪਾਦਕ ਬਰੌਡੀ ਫੇਨਲੋਨ ਨੇ ਕਿਹਾ, ‘‘ਖਾਲੀ ਦਫਤਰ ਰੱਖਣ ਦਾ ਕੋਈ ਮਤਲਬ ਨਹੀਂ ਸੀ। ਅਸੀਂ ਉਸ ਦੇਸ਼ ਵਿੱਚ ਬਿਊਰੋ ਸਥਾਪਤ ਕਰ ਸਕਦੇ ਹਾਂ, ਜੋ ਪੱਤਰਕਾਰਾਂ ਦਾ ਸਵਾਗਤ ਕਰਦਾ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਪੇਈਚਿੰਗ ਬਿਊਰੋ ਬੰਦ ਨਹੀਂ ਕਰਨਾ ਚਾਹੁੰਦੇ ਪਰ ਸਾਨੂੰ ਮਜਬੂਰ ਕਰ ਦਿੱਤਾ ਗਿਆ ਹੈ। -ਏਪੀ