ਹਿਊਸਟਨ, 21 ਜਨਵਰੀ
ਅਯੁੱਧਿਆ ਵਿਚ ਭਲਕੇ ਹੋਣ ਵਾਲੇ ਰਾਮ ਮੰਦਰ ਦੇ ਉਦਘਾਟਨ ਤੋਂ ਉਤਸ਼ਾਹਿਤ 1100 ਤੋਂ ਵੱਧ ਵਿਅਕਤੀਆਂ ਨੇ ਸ਼ਨਿਚਰਵਾਰ ਕੈਲੀਫੋਰਨੀਆ ਦੇ ਬੇਅ ਖੇਤਰ ਵਿਚ ਕਾਰ ਰੈਲੀ ਕੱਢੀ। ਇਸ ਰੈਲੀ ਦਾ ਪ੍ਰਬੰਧ ਛੇ ਹਿੰਦੂ ਵਾਲੰਟੀਅਰਾਂ ਨੇ ਕੀਤਾ ਸੀ ਜੋ ਕਿ ਬੇਅ ਖੇਤਰ ਨਾਲ ਸਬੰਧਤ ਹਨ। ਉਨ੍ਹਾਂ ਹੱਥਾਂ ਵਿਚ ਰਾਮ ਮੰਦਰ ਦੀ ਤਸਵੀਰ ਵਾਲੇ ਬੈਨਰ ਫੜੇ ਹੋਏ ਸਨ। ਰੈਲੀ ਦੀ ਅਗਵਾਈ ‘ਰਾਮ ਰੱਥ’ ਨੇ ਕੀਤੀ। ਇਹ ਰੈਲੀ ਸਨੀਵੇਲ ਤੋਂ ਵਾਰਮ ਸਪਰਿੰਗਜ਼ ਬਾਰਟ ਸਟੇਸ਼ਨ, ਗੋਲਡਨ ਗੇਟ ਤੱਕ ਕੱਢੀ ਗਈ। ਸ਼ਾਮ ਨੂੰ ਰੈਲੀ ਮਗਰੋਂ ਸ਼ਾਨਦਾਰ ਟੈਸਲਾ ਕਾਰ ਲਾਈਟ ਸ਼ੋਅ ਵੀ ਹੋਇਆ। ਇਸ ਰੈਲੀ ਦੌਰਾਨ ਕਰੀਬ 100 ਮੀਲ ਪੈਂਡਾ ਤੈਅ ਕੀਤਾ ਗਿਆ ਤੇ ਸੁਰੱਖਿਆ ਦੇ ਲਿਹਾਜ਼ ਤੋਂ ਦੋ ਪੁਲੀਸ ਕਾਰਾਂ ਅੱਗੇ ਚੱਲੀਆਂ। ਪ੍ਰਬੰਧਕਾਂ ਵਿਚੋਂ ਇਕ ਰੋਹਿਤ ਸ਼ਰਮਾ ਨੇ ਦੱਸਿਆ ਕਿ ਇਸ ਸਮਾਗਮ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ। -ਪੀਟੀਆਈ