ਬਰੈਂਪਟਨ, 14 ਫਰਵਰੀ
ਕੈਨੇਡਾ ਦੇ ਓਂਟਾਰੀਓ ਸੂਬੇ ਵਲੋਂ ਇਸ ਹਫਤੇ ਰੈਸਟੋਰੈਂਟਾਂ, ਬਾਰਾਂ ਅਤੇ ਕੈਸੀਨੋ ਸਮੇਤ ਕਈ ਕਾਰੋਬਾਰਾਂ ਤੋਂ ਮਹਾਮਾਰੀ ਨਾਲ ਸਬੰਧਤ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਓਂਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਸੂਬਾ ਵਾਸੀਆਂ ਨੇ ਕਰੋਨਾ ਦੇ ਨਵੇਂ ਰੂਪ ਨਾਲ ਲੜਨ ਵਿਚ ਪੂਰਾ ਸਹਿਯੋਗ ਦਿੱਤਾ ਤੇ ਉਹ ਦੇਸ਼ ਦੇ ਆਰਥਿਕ ਵਿਕਾਸ ਲਈ ਇਸ ਹਫਤੇ ਤੋਂ ਕਰੋਨਾ ਪਾਬੰਦੀਆਂ ਹਟਾ ਦੇਣਗੇ।-ਰਾਇਟਰਜ਼