ਟੋਰਾਂਟੋ, 22 ਦਸੰਬਰ
ਕਰੋਨਾਵਾਇਰਸ ਦੇ ਮੱਦੇਨਜ਼ਰ ਕੈਨੇਡਾ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਸੂਬੇ ਓਂਟਾਰੀਓ ਨੇ ਰਾਜ ਪੱਧਰੀ ਸ਼ੱਟਡਾਊਨ ਕਰਨ ਦਾ ਫ਼ੈਸਲਾ ਕੀਤਾ ਹੈ। ਕੋਵਿਡ-19 ਦੀ ਦੂਜੀ ਲਹਿਰ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ। ਦੱਖਣੀ ਓਂਟਾਰੀਓ ਵਿਚ 26 ਦਸੰਬਰ ਤੋਂ ਲੈ ਕੇ 23 ਜਨਵਰੀ ਤੱਕ ਲੌਕਡਾਊਨ ਰਹੇਗਾ। ਉੱਤਰੀ ਓਂਟਾਰੀਓ ਵਿਚ ਇਹ 9 ਜਨਵਰੀ ਤੱਕ ਰਹੇਗਾ।
ਸਿਹਤ ਅਧਿਕਾਰੀਆਂ ਨੇ ਹਾਲਾਂਕਿ ਲੌਕਡਾਊਨ ਵਿਚ ਦੇਰੀ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਕ੍ਰਿਸਮਸ ਤੱਕ ਉਡੀਕ ਕਰਨਾ ਸਹੀ ਨਹੀਂ ਹੈ। ਸੂਬੇ ਵਿਚ ਲਗਾਤਾਰ ਸੱਤਵੇਂ ਦਿਨ ਦੋ ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ ਹਨ। ਜਨਵਰੀ ਵਿਚ ਇਹ ਦੁੱਗਣੇ ਹੋ ਸਕਦੇ ਹਨ। ਇਸ ਤੋਂ ਪਹਿਲਾਂ ਸਿਹਤ ਅਧਿਕਾਰੀਆਂ ਨੇ ਕਿਹਾ ਸੀ ਕਿ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਚਾਰ ਤੋਂ ਛੇ ਹਫ਼ਤਿਆਂ ਦਾ ਸਖ਼ਤ ਲੌਕਡਾਊਨ ਜ਼ਰੂਰੀ ਹੈ। -ਏਪੀ