ਔਗਾਡੌਗੋਊ (ਬੁਰਕੀਨਾ ਫਾਸੋ), 6 ਮਈ
ਉੱਤਰੀ ਬੁਰਕੀਨਾ ਫਾਸੋ ਵਿੱਚ ਦੋ ਵੱਖ-ਵੱਖ ਜੇਹਾਦੀ ਹਮਲਿਆਂ ਵਿੱਚ 11 ਜਵਾਨਾਂ ਦੀ ਮੌਤ ਹੋ ਗਈ ਜਦਕਿ 9 ਹੋਰ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਅੱਜ ਫੌਜ ਵੱਲੋਂ ਦਿੱਤੀ ਗਈ। ਫੌਜ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਵੀਰਵਾਰ ਨੂੰ ਇਹ ਹਮਲੇ ਲੋਰੌਮ ਸੂਬੇ ਵਿੱਚ ਸੋਲੋ ਕਸਬੇ ਤੋਂ ਲਗਭਗ 10 ਕਿਲੋਮੀਟਰ ਦੂਰ ਫੌਜ ਦੇ ਕੈਂਪ ਅਤੇ ਸਾਨਮਾਟੇਂਗਾ ਸੂਬੇ ਵਿੱਚ ਇੱਕ ਸਪੈਸ਼ਲ ਰਿਸਪਾਂਸ ਯੂਨਿਟ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ। ਬਿਆਨ ਵਿੱਚ ਕਿਹਾ ਗਿਆ ਕਿ ਇਸ ਦੌਰਾਨ ਫੌਜ ਨੇ 20 ਹਮਲਾਵਰਾਂ ਨੂੰ ਹਲਾਕ ਕਰਦਿਆਂ ਹਥਿਆਰ, ਅਸਲਾ ਅਤੇ ਸੰਚਾਰ ਯੰਤਰ ਜ਼ਬਤ ਕਰ ਲਏ ਜਾਂ ਤਬਾਹ ਕਰ ਦਿੱਤੇ।