ਵਾਸ਼ਿੰਗਟਨ, 20 ਮਈ
ਬਰਤਾਨੀਆ ਦੇ ਵਿਗਿਆਨੀ ਨਿਕੋਲਸ ਵੇਡ ਨੇ ਕਿਹਾ ਹੈ ਕਿ ਚੀਨ ਦੇ ਵੂਹਾਨ ਇੰਸਟੀਚਿਊਟ ਆਫ ਵਾਇਰੋਲਾਜੀ ਦੇ ਖੋਜਕਾਰ ਕਰੋਨਾ ਵਾਇਰਸ ਤੋਂ ਮਨੁੱਖੀ ਕੋਸ਼ਿਕਾਵਾਂ ਅਤੇ ਚੂਹਿਆਂ ਨੂੰ ਲਾਗਗ੍ਰਸਤ ਕਰਨ ਲਈ ਪ੍ਰਯੋਗ ਕਰ ਰਹੇ ਸਨ ਤੇ ਇਸੀ ਪ੍ਰਯੋਗ ਤੋਂ ਕੋਵਿਡ-19 ਵਰਗੇ ਵਾਇਰਸ ਦੇ ਪੈਦਾ ਹੋਣ ਦੀ ਸੰਭਾਵਨਾ ਹੈ। ਵੇਡ ਨੇ ਆਪਣੇ ਲੇਖ ਵਿਚ ਇਸ ਦਾ ਖੁਲਾਸਾ ਕੀਤਾ ਹੈ। ਕਰੋਨਾ ਵਾਇਰਸ ਦਸੰਬਰ 2019 ਵਿਚ ਵੂਹਾਨ ਵਿਚ ਫੈਲਣਾ ਸ਼ੁਰੂ ਹੋਇਆ ਸੀ ਤੇ ਵਿਸ਼ਵ ਵਿਚ ਮਹਾਮਾਰੀ ਵਜੋਂ ਫੈਲ ਗਿਆ। ਉਨ੍ਹਾਂ ਕਿਹਾ ਕਿ ਇਸ ਵਾਇਰਸ ਬਾਰੇ ਦੋ ਕਿਆਸ ਲਾਏ ਜਾ ਰਹੇ ਹਨ। ਪਹਿਲਾ ਵਾਇਰਸ ਵਣ ਜੀਵਾਂ ਤੋਂ ਮਨੁੱਖ ਵਿਚ ਕੁਦਰਤੀ ਤੌਰ ’ਤੇ ਆਇਆ ਤੇ ਦੂਜਾ ਇਹ ਵਾਇਰਸ ਕਿਸੀ ਪ੍ਰਯੋਗਸ਼ਾਲਾ ਵਿਚ ਪ੍ਰਯੋਗ ਕਰਦੇ ਹੋਏ ਫੈਲ ਗਿਆ। ਉਨ੍ਹਾਂ ਕਿਹਾ ਕਿ ਵੂਹਾਨ ਚੀਨ ਦੇ ਮੁੱਖ ਕਰੋਨਾ ਵਾਇਰਸ ਖੋਜ ਦਾ ਕੇਂਦਰ ਸੀ ਜਿਥੇ ਖੋਜਕਰਤਾ ਮਨੁੱਖੀ ਕੋਸ਼ਿਕਾਵਾਂ ’ਤੇ ਅਸਰ ਪਾਉਣ ਲਈ ਚਮਗਾਦੜਾਂ ਸਬੰਧੀ ਕਰੋਨਾ ਵਾਇਰਸ ਬਣਾ ਰਹੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਖੋਜ ਕਰ ਰਹੇ ਵਿਗਿਆਨੀਆਂ ਦਾ ਵਾਇਰਸ ਦੇ ਬਚਾਅ ਲਈ ਟੀਕਾਕਰਨ ਨਹੀਂ ਹੋਇਆ ਸੀ ਤੇ ਉਹ ਘੱਟ ਸੁਰੱਖਿਆ ਪ੍ਰਬੰਧਾਂ ਹੇਠ ਕੰਮ ਕਰ ਰਹੇ ਸਨ। ਇਸ ਕਰ ਕੇ ਉਥੋਂ ਕਰੋਨਾ ਵਾਇਰਸ ਪੈਦਾ ਹੋਣਾ ਹੈਰਾਨੀ ਦੀ ਗੱਲ ਨਹੀਂ ਹੈ।-ਪੀਟੀਆਈ