ਲੰਦਨ, 30 ਮਈ
ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ (56) ਨੇ ਕੈਰੀ ਸਾਇਮੰਡਜ਼ ਨਾਲ ਵਿਆਹ ਕਰਵਾ ਲਿਆ ਹੈ। ਵਿਆਹ ਦੀਆਂ ਰਸਮਾਂ ਸ਼ਨਿਚਰਵਾਰ ਨੂੰ ਸੰਖੇਪ ਸਮਾਗਮ ਵਿਚ ਮੁਕੰਮਲ ਹੋਈਆਂ। ਉਨ੍ਹਾਂ ਦੇ ਵਿਆਹ ਦੀ ਖਬਰ ਅੱਜ ਸਥਾਨਕ ਅਖਬਾਰਾਂ ਦੀਆਂ ਸੁਰਖੀਆਂ ਬਣੀ। ਦਿ ਸਨ ਨੇ ਆਪਣੀ ਰਿਪੋਰਟ ਵਿਚ ਲਿਖਿਆ ਹੈ ਕਿ 10 ਡਾਊਨਿੰਗ ਸਟਰੀਟ ਦੇ ਉਚ ਅਧਿਕਾਰੀਆਂ ਨੂੰ ਵੀ ਵਿਆਹ ਦੀ ਜਾਣਕਾਰੀ ਨਹੀਂ ਸੀ। ਇੰਗਲੈਂਡ ਵਿਚ ਕਰੋਨਾ ਪਾਬੰਦੀਆਂ ਕਾਰਨ ਵਿਆਹ ਸਮਾਗਮ ਵਿਚ ਜ਼ਿਆਦਾ ਤੋਂ ਜ਼ਿਆਦਾ 30 ਲੋਕ ਸ਼ਾਮਲ ਹੋ ਸਕਦੇ ਹਨ। ਦੱਸਣਾ ਬਣਦਾ ਹੈ ਕਿ ਜੌਹਨਸਨ ਨੇ 33 ਸਾਲਾ ਕੈਰੀ ਨਾਲ ਫਰਵਰੀ ਵਿਚ ਮੰਗਣੀ ਕੀਤੀ ਸੀ ਤੇ ਉਨ੍ਹਾਂ ਦਾ ਇਕ ਸਾਲਾ ਪੁੱਤਰ ਵੀ ਹੈ। ਇਹ ਕੈਰੀ ਦਾ ਪਹਿਲਾ ਤੇ ਜੌਹਨਸਨ ਦਾ ਤੀਜਾ ਵਿਆਹ ਹੈ। -ਪੀਟੀਆਈ