ਲੰਡਨ, 18 ਅਕਤੂਬਰ
ਯੂਕੇ ਚਾਂਸਲਰ ਜੈਰੇਮੀ ਹੰਟ ਵੱਲੋਂ ਨਵੀਂ ਆਰਥਿਕ ਸਲਾਹਕਾਰ ਕੌਂਸਲ ਲਈ ਨਿਯੁਕਤ ਕੀਤੇ ਗਏ ਚਾਰ ਵਿੱਤੀ ਮਾਹਿਰਾਂ ਵਿੱਚ ਭਾਰਤੀ ਮੂਲ ਦੇ ਨਿਵੇਸ਼ ਮਾਹਿਰ ਸੁਸ਼ੀਲ ਵਾਧਵਾਨੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਕੌਂਸਲ ਸਰਕਾਰ ਨੂੰ ਸਲਾਹ ਦੇਣ ਲਈ ਸਲਾਹਕਾਰ ਫੋਰਮ ਵਜੋਂ ਕੰਮ ਕਰੇਗੀ। ਵਾਧਵਾਨੀ ਨੂੰ 30 ਸਾਲਾਂ ਤੋਂ ਵੱਧ ਨਿਵੇਸ਼ ਦਾ ਤਜਰਬਾ ਹੈ। ਉਹ ਬੈਂਕ ਆਫ ਇੰਗਲੈਂਡ ਦੀ ਸੁਤੰਤਰ ਮੁਦਰਾ ਨੀਤੀ ਕਮੇਟੀ (ਐੱਮਪੀਸੀ) ਦੇ ਸਾਬਕਾ ਮੈਂਬਰ ਵੀ ਰਹੇ ਹਨ। ਉਹ ਐਲੀਮੈਂਟ ਕੈਪੀਟਲ ਦੇ ਗਰਟਜਨ ਵਲੀਗੇ, ਬਲੈਕਰੌਕ ਦੇ ਰੁਪਰਟ ਹੈਰੀਸਨ ਅਤੇ ਜੇਪੀ ਮੋਰਗਨ ਐੱਸੇਟ ਮੈਨੇਜਮੈਂਟ ਦੇ ਕੈਰੇਨ ਵਾਰਡ ਨਾਲ ਜੁੜਨਗੇ। ਵਿਲੀਗੇ ਵੀ ਐੱਮਪੀਸੀ ਮੈਂਬਰ ਰਹਿ ਚੁੱਕੇ ਹਨ ਅਤੇ ਵਾਰਡ ਨੂੰ ਬਰਤਾਨੀਆ ਦੇ ਪਿਛਲੇ ਵਿੱਤ ਮੰਤਰੀਆਂ ਨਾਲ ਕੰਮ ਕਰਨ ਦਾ ਤਜਰਬਾ ਹੈ। -ਪੀਟੀਆਈ