ਪੇਈਚਿੰਗ: ਬ੍ਰਿਕਸ ਮੁਲਕਾਂ ਦੇ ਸਮੂਹ ਵੱਲੋਂ ਗਠਿਤ ਨਿਊ ਡਿਵੈਲਪਮੈਂਟ ਬੈਂਕ (ਐੱਨਡੀਬੀ) ਨੇ ਆਪਣਾ ਘੇਰਾ ਵਧਾਉਣ ਦੀ ਮੁਹਿੰਮ ਵਜੋਂ ਯੂਏਈ, ਬੰਗਲਾਦੇਸ਼ ਤੇ ਉਰੂਗੁਏ ਨੂੰ ਨਵੇਂ ਮੈਂਬਰਾਂ ਵਜੋਂ ਸ਼ਾਮਲ ਕੀਤਾ ਹੈ। ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫ਼ਰੀਕਾ ਦੀ ਸ਼ਮੂਲੀਅਤ ਵਾਲਾ ਇਹ ਸਮੂਹ ਸਾਲ 2015 ਵਿੱਚ ਹੋਂਦ ਵਿੱਚ ਆਇਆ ਸੀ। ਐੱਨਡੀਬੀ ਦਾ ਹੈੱੱਡਕੁਆਰਟਰ ਸ਼ੰਘਾਈ ਵਿੱਚ ਹੈ ਤੇ ਇਹ ਮੈਂਬਰ ਮੁਲਕਾਂ ਦੇ ਬੁਨਿਆਦੀ ਢਾਂਚੇ ਤੇ ਵਿਕਾਸ ਨਾਲ ਜੁੜੇ ਪ੍ਰਾਜੈਕਟਾਂ ਵਿੱਚ ਪੈਸਾ ਲਾਉਂਦਾ ਹੈ। -ਪੀਟੀਆਈ