ਲੰਡਨ: ਅਮਰੀਕਾ ਦੇ ਨਿਊਯਾਰਕ ’ਚ ਰਹਿੰਦੇ ਸਕਾਟਿਸ਼ ਲੇਖਕ ਡਗਲਸ ਸਟੁਅਰਟ ਨੂੰ ਉਨ੍ਹਾਂ ਦੇ ਪਹਿਲੇ ਨਾਵਲ ‘ਸ਼ੱਗੀ ਬੇਨ’ ਲਈ ਸਾਲ 2020 ਦਾ ਬੁੱਕਰ ਪੁਰਸਕਾਰ ਮਿਲਿਆ ਹੈ। ‘ਸ਼ੱਗੀ ਬੇਨ’ ਦੀ ਕਹਾਣੀ ਗਲਾਸਗੋ ਨੂੰ ਆਧਾਰ ਬਣਾ ਕੇ ਲਿਖੀ ਗਈ ਹੈ। ਇਸ ਨਾਵਲ ਦੀ ਕਹਾਣੀ 1980 ਦੇ ਦਹਾਕੇ ਦੇ ਸਕਾਟਿਸ਼ ਸ਼ਹਿਰ ਗਲਾਸਗੋ ’ਚ ਗਰੀਬੀ ਤੇ ਸ਼ਰਾਬ ਦੀ ਆਦਤ ਨਾਲ ਜੂਝਦੀ ਇੱਕ ਮਾਂ ਨੂੰ ਉਸ ਦੇ ਪੁੱਤਰ ਵੱਲੋਂ ਸੰਭਾਲਣ ਦੀ ਕੋਸ਼ਿਸ਼ ’ਤੇ ਆਧਾਰਿਤ ਹੈ। -ਪੀਟੀਆਈ