ਸਤਬਿੀਰ ਸਿੰਘ
ਬਰੈਂਪਟਨ 24 ਜੂਨ
ਬਰੈਂਪਟਨ ਸਿਟੀ ਦੇ ਰਾਮਗੜ੍ਹੀਆ ਭਵਨ ਵਿੱਚ ਅੱਜ ਚੇਤਨਾ ਪ੍ਰਕਾਸ਼ਨ ਲੁਧਿਆਣਾ ਦਾ ਪੰਜਾਬੀ ਪੁਸਤਕ ਮੇਲਾ ਆਰੰਭ ਹੋ ਗਿਆ ਹੈ। ਕਰੋਨਾ ਕਾਰਨ ਕੈਨੇਡਾ ਵਿੱਚ ਤਿੰਨ ਸਾਲ ਬਾਅਦ ਪੁਸਤਕ ਮੇਲਾ ਲੱਗਿਆ ਹੈ। ਇਸ ਮੇਲੇ ਦਾ ਆਰੰਭ ਰਾਮਗੜ੍ਹੀਆ ਭਵਨ ਦੇ ਪ੍ਰਧਾਨ ਦਲਜੀਤ ਸਿੰਘ ਗੈਂਦੂ, ਗੁਰਦੇਵ ਚੌਹਾਨ ਤੇ ਇਕਬਾਲ ਮਾਹਲ ਨੇ ਕੀਤਾ। ਇਸ ਮੌਕੇ ਦਲਜੀਤ ਸਿੰਘ ਨੇ ਕਿਹਾ ਕਿ ਕਿਤਾਬਾਂ ਮਨੁੱਖ ਦੇ ਗਿਆਨ ਵਿੱਚ ਵਾਧਾ ਕਰਦੀਆਂ ਹਨ। ਗੁਰੂ ਸਹਬਿਾਨ ਨੇ ਸ਼ਬਦ ਨੂੰ ਗੁਰੂ ਕਿਹਾ ਹੈ। ਅੱਖਰ ਰੌਸ਼ਨੀ ਵਾਂਗ ਹਨ, ਜਿਨ੍ਹਾਂ ਨੂੰ ਪੜ੍ਹ ਕੇ ਮਨੁੱਖ ਦੇ ਦਿਮਾਗ ਵਿੱਚ ਗਿਆਨ ਰੂਪੀ ਪ੍ਰਕਾਸ਼ ਹੁੰਦਾ ਹੈ ਅਤੇ ਰੌਸ਼ਨ ਦਿਮਾਗ ਹੀ ਸਮਾਜ ਦੀ ਅਗਵਾਈ ਕਰਦਾ ਹੈ। ਸਤੀਸ਼ ਗੁਲਾਟੀ ਨੇ ਦੱਸਿਆ ਕਿ ਉਹ ਇੱਥੇ 10 ਹਜ਼ਾਰ ਨਵੀਆਂ ਪ੍ਰਕਾਸ਼ਤ ਕਿਤਾਬਾਂ ਲੈ ਕੇ ਆਏ ਹਨ। ਉਨ੍ਹਾਂ ਦੱਸਿਆ ਕਿ ਇੱਥੇ ਕਵੀ ਦਰਬਾਰ ਤੇ ਗੋਸ਼ਟੀਆਂ ਵੀ ਕਰਵਾਈਆਂ ਜਾਣਗੀਆਂ। ਇਸ ਮੌਕੇ ਜਸਵਿੰਦਰ ਸਿੰਘ ਸਿੱਧੂ, ਬਲਵਿੰਦਰ ਸਿੰਘ, ਡਿੰਪਲ ਗੁਲਾਟੀ, ਗੁਦਿਆਲ ਬੱਲ, ਗੁਰਦੇਵ ਬਲਰਾਜ ਚੀਮਾ ਤੇ ਹੋਰ ਹਾਜ਼ਰ ਸਨ।