ਵਿੱਕੀ ਬਟਾਲਾ
ਰੋਮ, 3 ਨਵੰਬਰ
ਇਟਲੀ ਵਸਦੇ ਪੰਜਾਬੀ ਸਾਹਿਤਕਾਰ ਬਿੰਦਰ ਕੋਲੀਆਂਵਾਲ ਦੀ ਨਵੀਂ ਪੁਸਤਕ ‘ਤਾਲਾਬੰਦੀ ਦੀ ਦਾਸਤਾਨ’ (ਲੌਕਡਾਊਨ ਕੋਵਿਡ-19) ਦਾ ਘੁੰਡ ਚੁਕਾਈ ਸਮਾਗਮ ਵੀਰੋਨਾ ਨੇੜਲੇ ਸ਼ਹਿਰ ਸਨਬੋਨੀਫਾਚੋ ਦੇ ਜੰਮੂ ਇੰਡੀਅਨ ਰੈਸਟੋਰੈਂਟ ਵਿਖੇ ਹੋਇਆ। ਬਿੰਦਰ ਕੋਲੀਆਂ ਵਾਲ ਦੀ ਇਹ ਛੇਵੀਂ ਪੁਸਤਕ ਹੈ। ਰਾਜੂ ਹਠੂਰੀਆ ਨੇ ਗੱਲਬਾਤ ਦੌਰਾਨ ਦੱਸਿਆ ਕਿ ਬਿੰਦਰ ਕੋਲੀਆਂ ਵਾਲ ਦੇ ਪਹਿਲੇ ਨਾਵਲ ਵੀ ਪੜ੍ਹਨ ਯੋਗ ਹਨ। ਬਿੰਦਰ ਕੋਲੀਆਂ ਵਾਲ ਨੇ ਤਾਲਾਬੰਦੀ ਦੀ ਦਾਸਤਾਨ ਬਾਰੇ ਕਿਹਾ ਕਿ ਇਸ ਪੁਸਤਕ ਵਿੱਚ ਬਹੁਤ ਸਾਰੇ ਲੁਕੇ ਭੇਤ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਹੈ।
ਪੁਸਤਕ ਦੀ ਘੁੰਡ ਚੁਕਾਈ ਸਮੇਂ ਲੇਖਕ ਬਿੰਦਰ ਕੋਲੀਆਂਵਾਲ, ਸਾਹਿਤ ਸੁਰ ਸੰਗਮ ਸਭਾ ਇਟਲੀ ਤੋਂ ਰਾਜੂ ਹਠੂਰੀਆ, ਗੀਤਕਾਰ ਸਿੱਕੀ ਝੱਜੀਪਿੰਡੀ, ਮੇਜਰ ਸਿੰਘ ਖੱਖ (ਚਿੱਤਰਕਾਰ), ਨਿਰਵੈਲ ਸਿੰਘ ਢਿੱਲੋਂ ਤਾਸ਼ਪੁਰੀ, ਸੰਤੋਖ ਸਿੰਘ ਲਾਲੀ, ਕੁਮੈਂਟੇਟਰ ਬੱਬੂ ਜਲੰਧਰੀ, ਜਗਜੀਤ ਸਿੰਘ ਈਸ਼ਰਹੇਲ, ਹਰਪ੍ਰੀਤ ਸਿੰਘ ਸਾਹਨੇਵਾਲ, ਗੁਰਮੀਤ ਸਿੰਘ ਮੱਲੀ, ਵਰਿੰਦਰ ਸਿੰਘ ਗੋਲਡੀ, ਹਰਮੇਸ਼ ਲਾਲ, ਮਨਜਿੰਦਰ ਕੁਮਾਰ ਅਤੇ ਰਾਜਨਿਤਕ, ਸਮਾਜਿਕ ਤੇ ਖੇਡ ਖੇਤਰ ਦੀਆਂ ਅਨੇਕਾਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।