ਕਾਬੁਲ, 10 ਜਨਵਰੀ
ਪੂਰਬੀ ਅਫ਼ਗਾਨਿਸਤਾਨ ਵਿੱਚ ਪਾਕਿਸਤਾਨ ਨਾਲ ਲਗਦੀ ਸਰਹੱਦ ਨੇੜੇ ਅੱਜ ਹੋਏ ਇੱਕ ਧਮਾਕੇ ਵਿੱਚ ਨੌਂ ਬੱਚਿਆਂ ਦੀ ਮੌਤ ਹੋ ਗਈ ਅਤੇ ਚਾਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਤਾਲਿਬਾਨ ਵੱਲੋਂ ਨਿਯੁਕਤ ਗਵਰਨਰ ਦੇ ਦਫ਼ਤਰ ਨੇ ਦਿੱਤੀ ਹੈ। ਦਫ਼ਤਰ ਦੇ ਬਿਆਨ ਮੁਤਾਬਕ, ਇਹ ਧਮਾਕਾ ਨਾਗਰਹਾਰ ਸੂਬੇ ਦੇ ਲਾਲੋਪਰ ਜ਼ਿਲ੍ਹੇ ਵਿੱਚ ਉਸ ਸਮੇਂ ਹੋਇਆ ਜਦੋਂ ਖ਼ੁਰਾਕੀ ਵਸਤਾਂ ਵੇਚਣ ਵਾਲੀ ਇੱਕ ਗੱਡੀ ਅਣਚੱਲੇ ਪੁਰਾਣੇ ਮੋਰਟਾਰ ਦੇ ਗੋਲੇ ਨਾਲ ਟਕਰਾ ਗਈ। -ਏਪੀ