ਫਰੈਂਕਫਰਟ: ਬਾਇਓਟੈੱਕ ਕੰਪਨੀ ਬਾਇਓਐੱਨਟੈੱਕ ਨੇ ਜਰਮਨੀ ’ਚ ਕੋਵਿਡ-19 ਵੈਕਸੀਨ ਦੀ ਟੈਸਟਿੰਗ ਅਤੇ ਊਸ ਦੇ ਅਧਿਐਨ ਦਾ ਘੇਰਾ ਵਧਾਊਣ ਦਾ ਫ਼ੈਸਲਾ ਲਿਆ ਹੈ। ਬਾਇਓਐੱਨਟੈੱਕ ਅਤੇ ਊਸ ਦੇ ਭਾਈਵਾਲ ਫਾਈਜ਼ਰ ਨੇ ਬਿਆਨ ’ਚ ਦੱਸਿਆ ਕਿ ਜਰਮਨੀ ਦੀ ਪੌਲ ਅਹਿਰਲਿਚ ਇੰਸਟੀਚਿਊਟ ਨੇ ਵੈਕਸੀਨ ਬੀਐੱਨਟੀ162ਬੀ2 ਦੇ ਦੂਜੇ ਅਤੇ ਤੀਜੇ ਪ੍ਰੀਖਣ ਦੇ ਤਜਰਬੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਆਲਮੀ ਪੱਧਰ ’ਤੇ ਇਸ ਦੇ ਟ੍ਰਾਇਲ ਜੁਲਾਈ ’ਚ ਸ਼ੁਰੂ ਕੀਤੇ ਗਏ ਸਨ ਜਿਸ ’ਚ 30 ਹਜ਼ਾਰ ਨੇ ਸ਼ਮੂਲੀਅਤ ਕੀਤੀ ਹੈ। ਕੰਪਨੀ ਨੇ ਕਿਹਾ ਹੈ ਕਿ ਊਹ ਲੀਹ ’ਤੇ ਹਨ ਅਤੇ ਵੈਕਸੀਨ ਨੂੰ ਅਗਲੇ ਮਹੀਨੇ ਪ੍ਰਵਾਨਗੀ ਮਿਲ ਸਕਦੀ ਹੈ।
-ਰਾਇਟਰਜ਼