ਇਸਲਾਮਾਬਾਦ: ਇੱਥੇ ‘ਦਿ ਇੰਸਟੀਚਿਊਟ ਆਫ਼ ਸਟਰੈਟੇਜਿਕ ਸਟੱਡੀਜ਼’ ਦੇ ਸਥਾਪਨਾ ਦਿਵਸ ਮੌਕੇ ਸੰਬੋਧਨ ਦੌਰਾਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ-ਜ਼ਰਦਾਰੀ ਨੇ ਭਾਰਤ ਨਾਲ ਸਬੰਧ ਮੁੜ ਮਜ਼ਬੂਤ ਕਰਨ ਦੀ ਵਕਾਲਤ ਕਰਦਿਆਂ ਕਿਹਾ ਕਿ ਭਾਰਤ ਨਾਲ ਸਬੰਧ ਤੋੜਨਾ ਪਾਕਿਸਤਾਨ ਦੇ ਹਿੱਤ ’ਚ ਨਹੀਂ ਹੈ। ਬਿਲਾਵਲ ਨੇ ਕਿਹਾ, ‘ਭਾਰਤ ਨਾਲ ਸਾਡੇ ਕਈ ਮਤਭੇਦ ਹਨ। ਪਾਕਿਸਤਾਨ ਅਤੇ ਭਾਰਤ ਵਿਚਾਲੇ ਜੰਗਾਂ ਤੇ ਮਤਭੇਦਾਂ ਦਾ ਲੰਮਾ ਇਤਿਹਾਸ ਰਿਹਾ ਹੈ। ਅੱਜ, ਜਿੱਥੇ ਸਾਡੇ ਵਿਚਕਾਰ ਕਈ ਗੰਭੀਰ ਵਿਵਾਦ ਹਨ, ਉੱਥੇ ਅਗਸਤ 2019 ’ਚ ਵਾਪਰੇ ਘਟਨਾਕ੍ਰਮ ਨੂੰ ਕਿਸੇ ਪੱਖੋਂ ਵੀ ਘੱਟ ਕਰ ਕੇ ਨਹੀਂ ਦੇਖਿਆ ਜਾ ਸਕਦਾ।’ ਕਸ਼ਮੀਰ ਮੁੱਦੇ ’ਤੇ ਬਿਲਾਵਲ ਨੇ ਕਿਹਾ ਕਿ ਜਦੋਂ ਤੋਂ ਉਹ ਵਿਦੇਸ਼ ਮੰਤਰੀ ਬਣੇ ਹਨ, ਇਹ ਹਰ ਗੱਲਬਾਤ ਦਾ ਕੇਂਦਰੀ ਧੁਰਾ ਰਿਹਾ ਹੈ। -ਪੀਟੀਆਈ