ਵਾਸ਼ਿੰਗਟਨ, 20 ਨਵੰਬਰ
ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਇਡਨ ਸ਼ੁੱਕਰਵਾਰ ਨੂੰ 78 ਸਾਲ ਦੇ ਹੋ ਗਏ। ਦੋ ਮਹੀਨਿਆਂ ਬਾਅਦ ਉਹ ਅਮਰੀਕਾ ਦੀ ਹਕੂਮਤ ਸੰਭਾਲਣਗੇ। ਅਮਰੀਕਾ ਦੇ ਹੁਣ ਤੱਕ ਦੇ ਸਭ ਤੋਂ ਉਮਰਦਰਾਜ਼ ਰਾਸ਼ਟਰਪਤੀ ਬਣਨ ਵਾਲੇ ਬਾਇਡਨ ਸਾਹਮਣੇ ਜਨਤਕ ਸਿਹਤ, ਬੇਰੁਜ਼ਗਾਰੀ ਅਤੇ ਨਸਲੀ ਬੇਇਨਸਾਫੀ ਵਰਗੀਆਂ ਚੁਣੌਤੀਆਂ ਹਨ। ਉਨ੍ਹਾਂ ਤੋਂ ਪਹਿਲਾ ਵੱਧ ਉਮਰ ਵਾਲੇ ਰਾਸ਼ਟਰਪਤੀ ਰੋਨਾਲਡ ਰੀਗਨ ਸਨ। ਉਨ੍ਹਾਂ ਨੇ 1989 ਵਿੱਚ ਜਦੋਂ ਰਾਸ਼ਟਰਪਤੀ ਦਾ ਅਹੁਦਾ ਛੱਡਿਆ ਸੀ ਤਾਂ ਉਨ੍ਹਾਂ ਦੀ ਉਮਰ77 ਸਾਲ 349 ਦਿਨ ਸੀ।