ਵਾਸ਼ਿੰਗਟਨ, 19 ਮਾਰਚ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੂੰ ਵੀਡੀਓ ਕਾਲ ਵਿੱਚ ਚਿਤਾਵਨੀ ਦਿੱਤੀ ਕਿ ਜੇ ਚੀਨ ਯੂਕਰੇਨ ਦੇ ਸ਼ਹਿਰਾਂ ‘ਤੇ ਭਿਆਨਕ ਹਮਲੇ ਕਰ ਰਹੇ ਰੂਸ ਨੂੰ ਸਹਾਇਤਾ ਕਰਦਾ ਹੈ ਤਾਂ ਇਸ ਗੰਭੀਰ ਨਤੀਜੇ ਨਿਕਲਣਗੇ। ਵ੍ਹਾਈਟ ਹਾਊਸ ਦੇ ਸੀਨੀਅਰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਦੋਹਾਂ ਨੇਤਾਵਾਂ ਵਿਚਾਲੇ ਵੀਡੀਓ ਕਾਲ ‘ਤੇ ਦੋ ਘੰਟੇ ਤੱਕ ਚੱਲੀ ਗੱਲਬਾਤ ਯੂਕਰੇਨ ‘ਚ ਰੂਸ ਦੀ ਵਿਸ਼ੇਸ਼ ਫੌਜੀ ਕਾਰਵਾਈ ‘ਤੇ ਕੇਂਦਰਿਤ ਰਹੀ।