ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ-ਅਮਰੀਕੀ ਵਕੀਲ ਅਤੇ ਭਾਰਤ ਲਈ ਅਮਰੀਕਾ ਦੇ ਸਾਬਕਾ ਰਾਜਦੂਤ ਰਿਚਰਡ ਵਰਮਾ ਨੂੰ ਆਪਣੇ ਖੁਫ਼ੀਆ ਸਲਾਹਕਾਰ ਬੋਰਡ ਵਿੱਚ ਮੈਂਬਰ ਵਜੋਂ ਸ਼ਾਮਲ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਰਾਸ਼ਟਰਪਤੀ ਦਾ ਖੁਫ਼ੀਆ ਸਲਾਹਕਾਰ ਬੋਰਡ (ਪੀਆਈਏਬੀ) ਉਨ੍ਹਾਂ ਦੇ ਸ਼ਾਸਕੀ ਦਫ਼ਤਰ ਵਿੱਚ ਇਕ ਸੁਤੰਤਰ ਬਾਡੀ ਹੈ। ਵ੍ਹਾਈਟ ਹਾਊਸ ਵੱਲੋਂ ਬੀਤੇ ਦਿਨ ਜਾਰੀ ਕੀਤੇ ਗਏ ਬਿਆਨ ਅਨੁਸਾਰ ਰਾਸ਼ਟਰਪਤੀ ਬਾਇਡਨ ਨੇ ਵਰਮਾ ਨੂੰ ਉਨ੍ਹਾਂ ਦੇ ਖੁਫ਼ੀਆ ਸਲਾਹਕਾਰ ਬੋਰਡ ਵਿੱਚ ਸ਼ਾਮਲ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। -ਏਪੀ