ਵਾਸ਼ਿੰਗਟਨ: ਅਮਰੀਕੀ ਸਦਰ ਜੋਅ ਬਾਇਡਨ ਨੇ ਮੁਲਕ ਦੀ ਖ਼ੁਫ਼ੀਆ ਏਜੰਸੀਆਂ ਨੂੰ ਕੋਵਿਡ- 19 ਮਹਾਮਾਰੀ ਦੀ ਸ਼ੁਰੂਆਤ (ਜਨਮ) ਬਾਰੇ ਪਤਾ ਲਾਉਣ ਦੇ ਆਪਣੇ ਯਤਨਾਂ ਨੂੰ ਹੋਰ ਤੇਜ਼ ਕਰਨ ਤੇ 90 ਦਿਨਾਂ ਅੰਦਰ ਇਸ ਬਾਰੇ ਉਨ੍ਹਾਂ ਨੂੰ ਰਿਪੋਰਟ ਦੇਣ ਲਈ ਕਿਹਾ ਹੈ। ਚੀਨ ਵਿੱਚ ਇੱਕ ਜੈਵਿਕ ਲੈਬਾਰਟਰੀ ਤੋਂ ਇਸ ਵਾਇਰਸ ਦੇ ਪੈਦਾ ਹੋਣ ਸਬੰਧੀ ਵਧਦੇ ਵਿਵਾਦ ਦਰਮਿਆਨ ਸ੍ਰੀ ਬਾਇਡਨ ਨੇ ਇਹ ਹੁਕਮ ਦਿੱਤੇ ਹਨ। ਕੋਵਿਡ- 19 ਦਾ ਪਹਿਲੀ ਵਾਰ ਪਤਾ 2019 ਦੇ ਆਖ਼ਰੀ ਮਹੀਨਿਆਂ ਵਿੱਚ ਚੀਨ ਦੇ ਮੱਧ ਵਿੱਚ ਸਥਿਤ ਸ਼ਹਿਰ ਵੂਹਾਨ ਵਿੱਚ ਪਤਾ ਲੱਗਿਆ ਸੀ। ਵਿਸ਼ਵ ਭਰ ਵਿੱਚ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਲਾਗ ਦੇ 16.8 ਕਰੋੜ ਮਾਮਲਿਆਂ ਦੀ ਦੁਨੀਆ ਭਰ ਵਿੱਚ ਪੁਸ਼ਟੀ ਹੋਈ ਹੈ ਤੇ ਘੱਟ ਤੋਂ ਘੱਟ 35 ਲੱਖ ਲੋਕਾਂ ਦੀ ਮੌਤ ਹੋ ਗਈ ਹੈ। ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਅਮਰੀਕਾ ਦੀ ਇੱਕ ਖੁਫ਼ੀਆ ਰਿਪੋਰਟ ਵਿੱਚ ਇਹ ਪਤਾ ਚੱਲਿਆ ਹੈ ਕਿ ਚੀਨ ਦੇ ‘ਵੂਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ’ ਦੇ ਕਈ ਖੋਜਕਰਤਾ ਨਵੰਬਰ 2019 ਬਿਮਾਰ ਹੋ ਗਏ ਸਨ ਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ ਸੀ। -ਪੀਟੀਆਈ
ਭਾਰਤੀ-ਅਮਰੀਕੀ ਅਰੁਣ ਵੈਂਕਟਰਾਮਨ ਬਾਇਡਨ ਪ੍ਰਸ਼ਾਸਨ ’ਚ ਅਹਿਮ ਅਹੁਦੇ ਲਈ ਮਨੋਨੀਤ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵਿਦੇਸ਼ ਵਪਾਰਕ ਸੇਵਾ ਨਾਲ ਸਬੰਧਿਤ ਆਪਣੇ ਪ੍ਰਸ਼ਾਸਕੀ ਦਫ਼ਤਰ ਵਿੱਚ ਇਕ ਮੁੱਖ ਅਹੁਦੇ ਲਈ ਭਾਰਤੀ-ਅਮਰੀਕੀ ਕਾਰੋਬਾਰ ਮਾਹਿਰ ਅਰੁਣ ਵੈਂਕਟਰਮਨ ਨੂੰ ਮਨੋਨੀਤ ਕਰਨ ਦੀ ਇੱਛਾ ਪ੍ਰਗਟਾਈ ਹੈ। ਵਾਈਟ ਹਾਊਸ ਨੇ ਦੱਸਿਆ ਕਿ ਸ੍ਰੀ ਵੈਂਕਟਰਮਨ ਅਮਰੀਕਾ ਤੇ ਵਿਦੇਸ਼ੀ ਵਪਾਰਕ ਸੇਵਾ ਦੇ ਡਾਇਰੈਕਟਰ ਜਨਰਲ ਤੇ ਗਲੋਬਲ ਮਾਰਕੀਟ, ਵਣਜ ਵਿਭਾਗ ਲਈ ਅਸਿਸਟੈਂਟ ਸਕੱਤਰ ਮਨੋਨੀਤ ਹੋਏ ਦੱਸੇ ਜਾ ਰਹੇ ਹਨ। ਸ੍ਰੀ ਵੈਂਕਟਰਾਮਨ ਵਣਜ ਵਿਭਾਗ ਦੇ ਕਾਊਂਸਲਰ ਹਨ ਜੋ ਕਾਰੋਬਾਰ ਤੇ ਹੋਰ ਕੌਮਾਂਤਰੀ ਆਰਥਿਕ ਮਸਲਿਆਂ ਬਾਰੇ ਸਲਾਹ ਦਿੰਦੇ ਹਨ। -ਪੀਟੀਆਈ