ਵਾਸ਼ਿੰਗਟਨ, 16 ਜੂਨ
ਅਮਰੀਕਾ ਦੀ ਊਰਜਾ ਮੰਤਰੀ ਜੈਨੀਫਰ ਐੱਮ ਗ੍ਰੈਨਹੋਮ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਭਵਿੱਖ ਵਿਚ ਵੀ ਅਮਰੀਕਾ ਦੀ ਭਾਰਤ ਨਾਲ ਮਜ਼ਬੂਤ ਊਰਜਾ ਭਾਈਵਾਲੀ ਯਕੀਨੀ ਬਣਾਉਣ ਵਿਚ ਕਾਫੀ ਦਿਲਚਸਪੀ ਰੱਖਦਾ ਹੈ। ਅਮਰੀਕਾ ਦੀ ਪਹਿਲੀ ਊਰਜਾ ਮੰਤਰੀ ਗ੍ਰੈਨਹੋਮ ਨੇ ਬੀਤੇ ਦਿਨ ਵਿਭਾਗ ਦੇ ਬਜਟ ਦੀ ਇਕ ਸੁਣਵਾਈ ਦੌਰਾਨ ਸੈਨੇਟ ਦੀ ਊਰਜਾ ਤੇ ਕੁਦਰਤੀ ਸਰੋਤਾਂ ਬਾਰੇ ਕਮੇਟੀ ਵੱਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਇਹ ਗੱਲ ਆਖੀ। ਊਰਜਾ ਮੰਤਰੀ ਨੇ ਇਕ ਸੰਸਦੀ ਸੁਣਵਾਈ ਦੌਰਾਨ ਸੰਸਦ ਮੈਂਬਰਾਂ ਨੂੰ ਕਿਹਾ, ‘‘ਮੈਂ ਅਮਰੀਕਾ ਦੀ ਭਾਰਤ ਨਾਲ ਮਜ਼ਬੂਤ ਊਰਜਾ ਭਾਈਵਾਲੀ ਨੂੰ ਅੱਗੇ ਵੀ ਯਕੀਨੀ ਬਣਾਉਣ ਵਿਚ ਕਾਫੀ ਦਿਲਚਸਪੀ ਰੱਖਦੀ ਹਾਂ ਅਤੇ ਅਜਿਹੇ ਕਾਫੀ ਊਰਜਾ ਸਰੋਤ ਹਨ ਜੋ ਕਿ ਟੀਚੇ ਹਾਸਲ ਕਰਨ ਵਿੱਚ ਭਾਰਤ ਦੀ ਮਦਦ ਕਰ ਸਕਦੇ ਹਨ।’’ -ਪੀਟੀਆਈ