ਢਾਕਾ, 4 ਨਵੰਬਰ
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਉੱਤਾਰਾ ਇਲਾਕੇ ਤੋਂ 50 ਲੱਖ ਟਕਾ ਲੁੱਟਣ ਦੇ ਦੋਸ਼ ਹੇਠ ਚਾਰ ਚੀਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਢਾਕਾ ਮੈਟਰੋਪੋਲਿਟਨ ਪੁਲੀਸ ਨੇ ਦੱਸਿਆ ਕਿ ਚਾਰ ਚੀਨੀ ਨਾਗਰਿਕ ਪੁਲੀਸ ਹਿਰਾਸਤ ਵਿੱਚ ਹਨ ਅਤੇ ਪੁੱਛ-ਪੜਤਾਲ ਚੱਲ ਰਹੀ ਹੈ। ਕੇਸ ਵਿੱਚ ਚੀਨੀ ਨਾਗਰਿਕ ਲੀ ਵੈਂਗ ਜਿੰਗ ਅਤੇ ਉਨ੍ਹਾਂ ਦੇ ਬੰਗਲਾਦੇਸ਼ੀ ਪਤੀ ਸ਼ਾਹ ਜਹਾਂਗੀਰ ਸ਼ਾਮਲ ਹਨ। ਇਹ ਜੋੜਾ ਉੱਤਾਰਾ 3 ਨੰਬਰ ਸੈਕਟਰ ਵਿੱਚ ਰੋਡ 8 ’ਤੇ ਰੈਸਤਰਾਂ ਚਲਾਉਂਦਾ ਹੈ।