ਢਾਕਾ: ਭਾਰਤ ਵਿੱਚ ਕਰੋਨਾ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਬੰਗਲਾਦੇਸ਼ ਨੇ ਭਾਰਤ ਨਾਲ ਲਗਦੀਆਂ ਆਪਣੀਆਂ ਸਰਹੱਦਾਂ ਦੋ ਹਫ਼ਤਿਆਂ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਅਬਦੁਲ ਮੋਮੀਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ 26 ਅਪਰੈਲ ਤੋਂ ਜ਼ਮੀਨੀ ਰਸਤੇ ਭਾਰਤ ਤੋਂ ਬੰਗਲਾਦੇਸ਼ ਆਉਣ ਲਈ 14 ਦਿਨਾਂ ਦੀ ਰੋਕ ਹੋਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ਵਾਸੀਆਂ ’ਤੇ ਪਾਬੰਦੀ ਲਾਈ ਗਈ ਹੈ ਪਰ ਦੋਵੇਂ ਦੇਸ਼ਾਂ ਦਰਮਿਆਨ ਸਾਮਾਨ ਦੀ ਦਰਾਮਦ ਤੇ ਬਰਾਮਦ ਜਾਰੀ ਰਹੇਗੀ। -ਪੀਟੀਆਈ